ਮੇਲੇ ਵਿਚ ਵਿਖਾ ਰਿਹਾ ਸੀ ਸਟੰਟ, ਆਪਣੇ ਹੀ ਟਰੈਕਟਰ ਹੇਠਾਂ ਆ ਗਿਆ, ਹਜ਼ਾਰਾਂ ਲੋਕਾਂ ਅੱਖੀਂ ਵੇਖੀ ਨੌਜਵਾਨ ਦੀ ਦਰਦਨਾਕ ਮੌ+ਤ

ਮੇਲੇ ਵਿਚ ਵਿਖਾ ਰਿਹਾ ਸੀ ਸਟੰਟ, ਆਪਣੇ ਹੀ ਟਰੈਕਟਰ ਹੇਠਾਂ ਆ ਗਿਆ, ਹਜ਼ਾਰਾਂ ਲੋਕਾਂ ਅੱਖੀਂ ਵੇਖੀ ਨੌਜਵਾਨ ਦੀ ਦਰਦਨਾਕ ਮੌ+ਤ


ਵੀਓਪੀ ਬਿਊਰੋ, ਫ਼ਤਹਿਗੜ੍ਹ ਚੂੜੀਆਂ : ਬੀਤੀ ਦੇਰ ਸ਼ਾਮ ਇਕ ਖੇਡ ਮੇਲੇ ‘ਚ ਟਰੈਕਟਰ ਦੇ ਸਟੰਟ ਦਿਖਾ ਰਹੇ ਨੌਜਵਾਨ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਸਟੰਟ ਕਰਦਾ ਉਹ ਨੌਜਵਾਨ ਆਪਣੇ ਟਰੈਕਟਰ ਦੇ ਹੀ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਮ੍ਰਿਤ+ਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਵਾਸੀ ਪਿੰਡ ਠੱਠਾ ਫ਼ਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ। ਮ੍ਰਿਤ+ਕ ਨੌਜਵਾਨ ਸੁਖਮਨ 1575 ਵਾਲਾ ਦੇ ਨਾਂ ਵਜੋਂ ਇਲਾਕੇ ‘ਚ ਟਰੈਕਟਰ ਸਟੰਟ ਦਿਖਾਉਣ ਦੇ ਨਾਂ ‘ਤੇ ਮਸ਼ਹੂਰ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਮੇਲਿਆਂ ਵਿਚ ਆਪਣੇ ਟਰੈਕਟਰ ਦੇ ਬੜੇ ਹੀ ਖਤਰਨਾਕ ਸਟੰਟ ਕਰਦਾ ਆ ਰਿਹਾ ਸੀ।


ਬੀਤੀ ਸ਼ਾਮ ਪਿੰਡ ਸਾਰਚੂਰ ਵਿਖੇ ਇਕ ਮੇਲੇ ਦੌਰਾਨ ਟਰੈਕਟਰ ਦਾ ਸਟੰਟ ਦਿਖਾ ਰਿਹਾ ਸੀ ਕਿ ਉਸ ਦੀ ਰੇਸ ਜ਼ਿਆਦਾ ਹੋਣ ਕਰ ਕੇ ਟਰੈਕਟਰ ਦਾ ਬੈਲੇਂਸ ਵਿਗੜ ਗਿਆ। ਜਦੋਂ ਸੁਖਮਨ ਟਰੈਕਟਰ ਨੂੰ ਕੰਟਰੋਲ ਕਰਨ ਲਈ ਅੱਗੇ ਵਧਿਆ ਤਾਂ ਉਹ ਕੰਟਰੋਲ ਕਰਦੇ ਸਮੇਂ ਟਰੈਕਟਰ ਦੇ ਟਾਇਰ ਨਾਲ ਅੜ ਕੇ ਟਰੈਕਟਰ ਹੇਠ ਡਿੱਗ ਗਿਆ। ਸਪੀਡ ਜ਼ਿਆਦਾ ਹੋਣ ਕਾਰਨ ਉਹ ਟਰੈਕਟਰ ਦੇ ਹੇਠੋਂ ਨਿਕਲ ਨਹੀਂ ਸਕਿਆ ਜਿਸ ਨਾਲ ਉਸ ਦੀ ਮੌਕੇ ‘ਤੇ ਮੌ+ਤ ਹੋ ਗਈ।


ਹਜ਼ਾਰਾਂ ਲੋਕਾਂ ਦੇ ਇਕੱਠ ਨੇ ਆਪਣੀ ਅੱਖੀਂ ਇਸ ਨੌਜਵਾਨ ਦੀ ਮੌਤ ਹੁੰਦੀ ਵੇਖੀ ਹੈ ਜਿਸ ਗਰਾਉਂਡ ‘ਚ ਚੰਦ ਸੈਕੰਡ ਪਹਿਲਾਂ ਸੁਖਮਨ ਦੇ ਸਟੰਟ ਦੀ ਤਾਰੀਫ਼ ਕੀਤੀ ਜਾ ਰਹੀ ਸੀ, ਉੱਥੇ ਹੀ ਲੋਕ ਉਸ ਦੀ ਮੌਤ ਦਾ ਅਫਸੋਸ ਕਰਦੇ ਵੇਖੇ ਗਏ।
ਉਧਰ, ਲੋਕਾਂ ‘ਚ ਇਹ ਵੀ ਚਰਚਾ ਹੈ ਕਿ ਇੱਕ ਪਾਸੇ ਪੰਜਾਬ ਪੁਲਿਸ ਅਜਿਹੇ ਸਟੰਟ ਕਰਨ ਤੋਂ ਲੋਕਾਂ ਨੂੰ ਮਨ੍ਹਾਂ ਕਰਦੀ ਆ ਰਹੀ ਹੈ। ਪਰ ਬੀਤੀ ਰਾਤ ਸਾਰਚੂਰ ਦੇ ਮੇਲੇ ਦੌਰਾਨ ਵਾਪਰੇ ਹਾਦਸੇ ‘ਚ ਪੁਲਿਸ ਦੀ ਮੌਜੂਦਗੀ ਦੇ ਦੌਰਾਨ ਇਹ ਸਟੰਟ ਦਿਖਾਇਆ ਜਾ ਰਿਹਾ ਸੀ। ਭਾਵੇਂ ਮੇਲਿਆਂ ‘ਚ ਨੌਜਵਾਨਾਂ ਵੱਲੋਂ ਕਰਤੱਵ ਵਿਖਾਏ ਜਾਂਦੇ ਹਨ ਪਰ ਅਜਿਹੇ ਜਾਨਲੇਵਾ ਸਟੰਟਾਂ ‘ਤੇ ਸਖਤੀ ਨਾਲ ਰੋਕ ਲੱਗਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।

error: Content is protected !!