ਚਾਹ ਬਣਾਉਂਦਿਆਂ ਫਟਿਆ ਸਿਲੰਡਰ, ਮਾਂ ਤੇ ਵੱਡੀ ਧੀ ਦੀ ਦਰਦਨਾਕ ਮੌ+ਤ, ਇੰਨਾ ਜਬਰਦਸਤ ਸੀ ਧਮਾਕਾ ਕਿ ਫਰਸ਼ ਟੁੱਟ ਗਿਆ ਤੇ ਛੱਤ ਡਿੱਗ ਗਈ

ਚਾਹ ਬਣਾਉਂਦਿਆਂ ਫਟਿਆ ਸਿਲੰਡਰ, ਮਾਂ ਤੇ ਵੱਡੀ ਧੀ ਦੀ ਦਰਦਨਾਕ ਮੌ+ਤ, ਇੰਨਾ ਜਬਰਦਸਤ ਸੀ ਧਮਾਕਾ ਕਿ ਫਰਸ਼ ਟੁੱਟ ਗਿਆ ਤੇ ਛੱਤ ਡਿੱਗ ਗਈ


ਵੀਓਪੀ ਬਿਊਰੋ, ਨੈਸ਼ਨਲ-ਸੋਮਵਾਰ ਸ਼ਾਮ ਨੂੰ ਚਾਹ ਬਣਾਉਣ ਵੇਲੇ ਅਚਾਨਕ ਗੈਸ ਸਿਲੰਡਰ ਫੱਟਣ ਨਾਲ ਮਾਂ ਤੇ ਉਸ ਦੀ ਵੱਡੀ ਧੀ ਦੀ ਦਰਦਨਾਕ ਮੌ+ਤ ਹੋ ਗਈ। ਛੋਟੀ ਧੀ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਘਟਨਾ ਹਰਿਆਣਾ ਦੇ ਬਹਾਦੁਰਗੜ੍ਹ ਦੀ ਉੱਤਮ ਨਗਰ ਕਲੋਨੀ ‘ਚ ਵਾਪਰੀ।


ਗੈਸ ਸਿਲੰਡਰ ਫੱਟਣ ਦਾ ਧਮਾਕਾ ਇੰਨਾ ਤੇਜ ਸੀ ਕਿ ਘਰ ਦਾ ਫ਼ਰਸ਼ ਟੁੱਟ ਗਿਆ ਤੇ ਛੱਤ ਵੀ ਡਿੱਗ ਪਈ, ਜਿਸ ਦੇ ਮਲਬੇ ਵਿਚ ਤਿੰਨੇ ਦੱਬ ਗਏ। ਦੱਸ ਦਈਏ ਕਿ ਝੱਜਰ ਰੋਡ ‘ਤੇ ਸਥਿਤ ਉੱਤਮ ਕਾਲੋਨੀ ‘ਚ ਜਿਤੇਂਦਰ ਅਤੇ ਜੈਪ੍ਰਕਾਸ਼ ਦੋਵੇਂ ਭਰਾ ਇੱਕੋ ਘਰ ਵਿਚ ਰਹਿੰਦੇ ਹਨ। ਪਹਿਲੀ ਮੰਜਿਲ ‘ਤੇ ਜਤਿੰਦਰ ਦੀ ਘਰਵਾਲੀ ਚਾਹ ਬਣਾ ਰਹੀ ਸੀ ਤੇ ਉਸ ਦੀ 12 ਸਾਲਾਂ ਵੱਡੀ ਧੀ ਚਾਰਵੀ ਅਤੇ 5 ਸਾਲਾਂ ਛੋਟੀ ਧੀ ਪ੍ਰਿਯਲ ਵੀ ਮਾਂ ਨਾਲ ਰਸੋਈ ‘ਚ ਮੌਜੂਦ ਸੀ।

ਰਸੋਈ ਵਿਚ 2 ਸਿਲੰਡਰ ਸਨ ਤੇ ਜਿਹੜਾ ਸਿਲੰਡਰ ਗੈਸ ਨਾਲ ਲੱਗਾ ਹੋਇਆ ਸੀ ਉਹ ਫੱਟ ਗਿਆ। ਗੈਸ ਸਿਲੰਡਰ ਫੱਟਣ ਦੀ ਖ਼ਬਰ ਦਾ ਪਤਾ ਲਗਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ ਅਤੇ ਤਿੰਨਾਂ ਨੂੰ ਐਂਬੂਲੈਂਸ ਬੁਲਾ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਹਸਪਤਾਲ ‘ਚ ਡਾਕਟਰਾਂ ਨੇ ਮਾਂ ਅਤੇ ਵੱਡੀ ਧੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਛੋਟੀ ਧੀ ਜੋ ਗੰਭੀਰ ਹਾਲਤ ‘ਚ ਸੀ ਨੂੰ ਇਲਾਜ ਲਈ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ ਹੈ।

error: Content is protected !!