ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਸੀ ਕੈਂਸਰ, ਇੰਸਟਾਗ੍ਰਾਮ ਉਤੇ ਬਿਆਨ ਕੀਤਾ ਕੈਂਸਰ ਤੋਂ ਜਿੱਤੀ ਜੰਗ ਦਾ ਦਰਦ

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਸੀ ਕੈਂਸਰ, ਇੰਸਟਾਗ੍ਰਾਮ ਉਤੇ ਬਿਆਨ ਕੀਤਾ ਕੈਂਸਰ ਤੋਂ ਜਿੱਤੀ ਜੰਗ ਦਾ ਦਰਦ


ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਡੌਲੀ ਸੋਹੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਕਈ ਟੀਵੀ ਸ਼ੋਅਜ਼ ਵਿੱਚ ਆਪਣੀ ਅਦਭੁਤ ਅਦਾਕਾਰੀ ਦਾ ਹੁਨਰ ਵਿਖਾਉਣ ਵਾਲੀ ਡੌਲੀ ਸੋਹੀ ਨੂੰ ਕੈਂਸਰ ਹੋ ਗਿਆ ਸੀ। ‘ਹਿਟਲਰ ਦੀਦੀ’ ਟੀਵੀ ਸੀਰੀਅਲ ਫੇਮ ਡੌਲੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਰਾਹੀਂ ਡੌਲੀ ਸੋਹੀ ਨੇ ਦੱਸਿਆ ਹੈ ਕਿ ਉਸ ਨੂੰ ਕੈਂਸਰ ਹੋ ਗਿਆ ਸੀ ਅਤੇ ਹੁਣ ਉਸ ਨੇ ਇਸ ਵਿਰੁੱਧ ਲੜਾਈ ਜਿੱਤ ਲਈ ਹੈ।ਕੈਂਸਰ ਇੱਕ ਗੰਭੀਰ ਬਿਮਾਰੀ ਹੈ ਜਿਸ ਨੂੰ ਸਹੀ ਇਲਾਜ ਅਤੇ ਸਬਰ ਨਾਲ ਹਰਾਇਆ ਜਾ ਸਕਦਾ ਹੈ। ਇਸ ਖ਼ਤਰਨਾਕ ਬਿਮਾਰੀ ਖ਼ਿਲਾਫ਼ ਲੜਾਈ ਜਿੱਤਣ ਵਾਲੇ ਲੋਕ ਬਹੁਤ ਭਾਗਸ਼ਾਲੀ ਮੰਨੇ ਜਾਂਦੇ ਹਨ। ਹੁਣ ਇਸ ਮਾਮਲੇ ‘ਚ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਡੌਲੀ ਸੋਹੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਸ਼ੁੱਕਰਵਾਰ ਨੂੰ, ਡੌਲੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਤਾਜ਼ਾ ਤਸਵੀਰ ਸ਼ੇਅਰ ਕੀਤੀ। ਇਸ ਫੋਟੋ ‘ਚ ਡੌਲੀ ਸੋਹੀ ਗੰਜੇ ਲੁੱਕ ‘ਚ ਨਜ਼ਰ ਆ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕੈਂਸਰ ਦੀ ਸ਼ਿਕਾਰ ਹੋ ਚੁੱਕੀ ਹੈ। ਇਸ ਫੋਟੋ ਦੇ ਕੈਪਸ਼ਨ ‘ਚ ਡੌਲੀ ਸੋਹੀ ਨੇ ਲਿਖਿਆ ਹੈ- ”ਤੁਹਾਡੇ ਵੱਲੋਂ ਭੇਜੇ ਗਏ ਪਿਆਰ ਅਤੇ ਦੁਆਵਾਂ ਲਈ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ।


ਮੇਰੀ ਜ਼ਿੰਦਗੀ ਹਾਲ ਹੀ ਵਿੱਚ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ। ਪਰ ਜੇਕਰ ਤੁਹਾਡੇ ਵਿੱਚ ਇਸ ਨਾਲ ਲੜਨ ਦੀ ਤਾਕਤ ਹੈ ਤਾਂ ਇਹ ਤੁਹਾਡੇ ਲਈ ਥੋੜ੍ਹਾ ਆਸਾਨ ਹੋ ਜਾਵੇਗਾ। ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਦਾ ਸ਼ਿਕਾਰ ਬਣਨਾ ਚਾਹੁੰਦੇ ਹੋ ਜਾਂ ਇਸ ‘ਤੇ ਕਾਬੂ ਪਾਉਣਾ ਚਾਹੁੰਦੇ ਹੋ ਅਤੇ ਕੈਂਸਰ ਸਰਵਾਈਵਰ ਬਣ ਕੇ ਜੀਵਨ ਬਤੀਤ ਕਰਨਾ ਚਾਹੁੰਦੇ ਹੋ।” ਇਸ ਤਰ੍ਹਾਂ ਡੌਲੀ ਸੋਹੀ ਨੇ ਕੈਂਸਰ ਦੇ ਰੋਲਰ ਕੋਸਟਰ ਸਫ਼ਰ ਦੇ ਦਰਦ ਨੂੰ ਬਿਆਨ ਕੀਤਾ ਹੈ।

error: Content is protected !!