ਮਾਮਿਆਂ ਦਾ ਝਗੜਾ ਸੁਲਝਾਉਣ ਗਏ ਭਾਣਜੇ ਨੂੰ ਵੱਜੀ ਗੋ+ਲੀ , ਮੌ+ਤ

ਮਾਮਿਆਂ ਦਾ ਝਗੜਾ ਸੁਲਝਾਉਣ ਗਏ ਭਾਣਜੇ ਨੂੰ ਵੱਜੀ ਗੋ+ਲੀ , ਮੌ+ਤ

 

ਵੀਓਪੀ ਬਿਊਰੋ – ਫ਼ਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਪਿੰਡ ਸੈਦੇਕੇ ਮੋਹਨ ‘ਚ 1 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਦੋ ਚਚੇਰੇ ਭਰਾਵਾਂ ‘ਚ ਲੜਾਈ ਹੋ ਗਈ। ਇਸ ਦੌਰਾਨ ਜਦੋਂ ਭਾਣਜਾ ਉਨ੍ਹਾਂ ਨੂੰ ਛੁਡਾਉਣ ਗਿਆ ਤਾਂ ਮਾਮੇ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਭਾਣਜੇ ਦੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਪੁਲਿਸ ਅਨੁਸਾਰ ਦੋ ਚਚੇਰੇ ਭਰਾਵਾਂ ਕਸ਼ਮੀਰ ਸਿੰਘ ਅਤੇ ਇੰਦਰਜੀਤ ਸਿੰਘ ਵਿਚਕਾਰ 1 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ। ਇੰਦਰਜੀਤ ਨੇ ਕਸ਼ਮੀਰ ਤੋਂ ਇੱਕ ਲੱਖ ਰੁਪਏ ਲੈਣੇ ਸਨ। ਜੋ ਨਹੀਂ ਦੇ ਰਿਹਾ ਸੀ। ਖੇਤਾਂ ਵਿੱਚ ਦੋਵਾਂ ਵਿੱਚ ਲੜਾਈ ਹੋ ਗਈ।

ਦੋਵਾਂ ਨੂੰ ਛੁਡਾਉਣ ਲਈ ਭਾਣਜਾ ਵਿੱਕੀ (32) ਪਹੁੰਚਿਆ ਹੋਇਆ ਸੀ। ਇਸ ਦੌਰਾਨ ਮਾਮੇ ਕੋਲੋਂ ਗੋਲੀ ਚੱਲ ਗਈ। ਗੋਲੀ ਸਿੱਧੀ ਵਿੱਕੀ ਦੀ ਛਾਤੀ ਵਿੱਚ ਜਾ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।


ਇਸ ਦੇ ਮੁਲਜ਼ਮ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਰਨ ਵਾਲੇ ਵਿੱਕੀ ਦੀ ਸੱਤ ਸਾਲ ਦੀ ਬੇਟੀ ਹੈ। ਪੁਲਿਸ ਥਾਣਾ ਗੁਰੂਹਰਸਹਾਏ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!