ਭਾਰਤ ਨੇ ਸੈਮੀਫ਼ਾਈਨਲ ‘ਚ ਖੜ੍ਹਾ ਕੀਤਾ ਦੌੜਾਂ ਦਾ ਪਹਾੜ, ਕੋਹਲੀ ਦੇ ਸੈਂਕੜਿਆਂ ਦੀ ਫਿਫਟੀ ਨਾਲ ਸਚਿਨ ਦਾ ਰਿਕਾਰਡ ਟੁੱਟਾ, ਸ਼੍ਰੇਅਸ ਵੀ ਸ੍ਰੇਸ਼ਠ

ਭਾਰਤ ਨੇ ਸੈਮੀਫ਼ਾਈਨਲ ‘ਚ ਖੜ੍ਹਾ ਕੀਤਾ ਦੌੜਾਂ ਦਾ ਪਹਾੜ, ਕੋਹਲੀ ਦੇ ਸੈਂਕੜਿਆਂ ਦੀ ਫਿਫਟੀ ਨਾਲ ਸਚਿਨ ਦਾ ਰਿਕਾਰਡ ਟੁੱਟਾ, ਸ਼੍ਰੇਅਸ ਵੀ ਸ੍ਰੇਸ਼ਠ

ਜਲੰਧਰ (ਸੁੱਖ ਸੰਧੂ) ਕ੍ਰਿਕਟ ਵਰਲਡ ਕੱਪ ਦੇ ਸੈਮੀਫ਼ਾਈਨਲ ਮੈਚ ਵਿੱਚ ਭਾਰਤ ਨੇ ਦੌੜਾਂ ਦਾ ਅੰਬਾਰ ਖੜ੍ਹਾ ਕਰਕੇ ਨਿਊਜ਼ੀਲੈਂਡ ਨੂੰ ਜਿੱਤ ਕਈ 398 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਦੌਰਾਨ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਵਿਰਾਟ ਕੋਹਲੀ ਨੇ ਸੈਮੀਫ਼ਾਈਨਲ ਵਿੱਚ ਆਪਣੇ ਕੈਰੀਅਰ ਦਾ 50ਵਾਂ ਸੈਂਕੜਾ ਲਗਾਇਆ ਅਤੇ ਇਸ ਦੇ ਨਾਲ ਹੀ ਉਸ ਨੇ ਸਚਿਨ ਤੇਂਦੂਲਕਰ ਦਾ 49 ਸੈਂਕੜਿਆਂ ਦਾ ਰਿਕਾਰਡ ਵੀ ਤੋੜ ਦਿੱਤਾ।

 

ਦੂਜੇ ਪਾਸੇ ਨੌਜਵਾਨ ਭਾਰਤੀ ਬੱਲੇਬਾਜ਼ ਸ੍ਰੇਅਸ਼ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਾਇਆ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਤੇ ਸ਼ੁਭ ਮਨ ਗਿੱਲ ਨੇ ਵੀ ਸ਼ਾਨਦਾਰ ਪਾਰੀ ਖੇਡੀ।

error: Content is protected !!