ਚੰਡੀਗੜ੍ਹ ਵਿਚ ਹੋਈ ਗੈਸ ਲੀਕ, ਨਿੱਜੀ ਸਕੂਲ ਵਿਚ ਪਈਆਂ ਭਾਜੜਾਂ, ਨੇੜਲੇ ਇਲਾਕੇ ਖਾਲੀ ਕਰਵਾਏ

ਚੰਡੀਗੜ੍ਹ ਵਿਚ ਹੋਈ ਗੈਸ ਲੀਕ, ਨਿੱਜੀ ਸਕੂਲ ਵਿਚ ਪਈਆਂ ਭਾਜੜਾਂ, ਨੇੜਲੇ ਇਲਾਕੇ ਖਾਲੀ ਕਰਵਾਏ


ਵੀਓਪੀ ਬਿਊਰੋ, ਚੰਡੀਗੜ੍ਹ : ਇਕ ਵਾਰ ਮੁੜ ਗੈਸ ਲੀਕੇਜ ਦੀ ਘਟਨਾ ਨਾਲ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਹੈ। ਹੁਣ ਅਜਿਹੀ ਘਟਨਾ ਚੰਡੀਗੜ੍ਹ ਤੋਂ ਸਾਹਮਣੇ ਆਈ ਹੈ। ਇੱਥੇ ਸੈਕਟਰ-40 ਦੇ ਨਜ਼ਦੀਕ ਇਕ ਨਿੱਜੀ ਸਕੂਲ ‘ਚ ਗੈਸ ਲੀਕ ਹੋਣ ਨਾਲ ਭਾਜੜਾਂ ਪੈ ਗਈਆਂ।ਬੱਚਿਆਂ ਨੂੰ ਤੁਰੰਤ ਸਕੂਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

ਜਾਣਕਾਰੀ ਮੁਤਾਬਕ ਜੇਸੀਬੀ ਮਸ਼ੀਨ ਨਾਲ ਸਕੂਲ ਨੇੜੇ ਕੰਧ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜ਼ਮੀਨ ‘ਚ ਜਾ ਰਹੀ ਐੱਲਪੀਜੀ ਪਾਈਪ ਲਾਈਨ ਅਚਾਨਕ ਲੀਕ ਹੋ ਗਈ। ਸਕੂਲ ਪ੍ਰਬੰਧਕਾਂ ਵੱਲੋਂ ਤੁਰੰਤ ਹਫੜਾ-ਦਫੜੀ ‘ਚ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਅਤੇ ਪ੍ਰਸ਼ਾਸਨ ਪੁੱਜਿਆ। ਗੈਸ ਲੀਕ ਹੋਣ ਤੋਂ ਬਾਅਦ ਭਾਜੜਾਂ ਪੈ ਗਈਆਂ।

ਸਕੂਲ ਦੇ 1600 ਬੱਚਿਆਂ ਨੂੰ ਸਕੂਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉੱਥੇ ਹੀ ਆਸ-ਪਾਸ ਦੇ ਇਲਾਕੇ ਵੀ ਖ਼ਾਲੀ ਕਰਵਾਏ ਜਾ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ‘ਚ ਜ਼ਹਿਰੀਲੀ ਗੈਸ ਕਾਂਡ ‘ਚ 11 ਲੋਕਾਂ ਦੀ ਮੌ+ਤ ਹੋ ਗਈ ਸੀ। ਇਸ ਘਟਨਾ ਮਗਰੋਂ ਹੁਣ ਤਕ ਗੈਸ ਲੀਕੇਜ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

error: Content is protected !!