ਇਟਲੀ ਵਿਚ ਇਕ ਹੋਰ ਦਰਦਨਾਕ ਹਾਦਸਾ, ਬੇਕਾਬੂ ਹੋ ਕੇ BMW ਵੱਜੀ ਦਰੱਖਤ ਵਿਚ, ਪੰਜਾਬੀ ਨੌਜਵਾਨ ਦੀ ਹੋਈ ਮੌ+ਤ

ਇਟਲੀ ਵਿਚ ਇਕ ਹੋਰ ਦਰਦਨਾਕ ਹਾਦਸਾ, ਬੇਕਾਬੂ ਹੋ ਕੇ BMW ਵੱਜੀ ਦਰੱਖਤ ਵਿਚ, ਪੰਜਾਬੀ ਨੌਜਵਾਨ ਦੀ ਹੋਈ ਮੌ+ਤ


ਵੀਓਪੀ ਬਿਊਰੋ, ਇਟਲੀ/ਰੋਮ : ਇਟਲੀ ਵਿਚੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਸ ਨਾਲ ਪੰਜਾਬੀਆਂ ਨੂੰ ਡੂੰਘਾ ਸਦਮਾ ਪੁੱਜਾ ਹੈ। ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ‘ਚ ਭਾਰਤੀ ਭਾਈਚਾਰੇ ਉੱਪਰ ਨਿਰੰਤਰ ਕੁਦਰਤ ਦਾ ਕਹਿਰ ਹੋਣ ਕਾਰਨ ਪਿਛਲੇ 10 ਦਿਨਾਂ ਦੌਰਾਨ 3 ਪੰਜਾਬੀ ਨੌਜਵਾਨਾਂ ਦੀ ਮੌ+ਤ ਹੋ ਗਈ ਹੈ।


ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਮਲ ਸਿੰਘ (21) ਆਪਣੇ ਦੋਸਤ ਨਾਲ ਸਵੇਰੇ ਸ਼ਹਿਰ ਪੁਨਤੀਨੀਆਂ ਨੇੜੇ ਕੰਮ ‘ਤੇ ਜਾ ਰਿਹਾ ਸੀ ਕਿ ਉਸ ਦੀ BMW ਕਾਰ ਬੇਕਾਬੂ ਹੋ ਕੇ ਰੋਡ ਮੀਲੀਆਰਾ ਨੰਬਰ 48 ਉੱਪਰ ਇਕ ਦਰੱਖ਼ਤ ਨਾਲ ਟਕਰਾਅ ਗਈ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਮਲ ਸਿੰਘ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਹੜਾ ਕਿ ਲਾਤੀਨਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮ੍ਰਿਤ+ਕ ਕਮਲ ਸਿੰਘ ਹੁਸ਼ਿਆਰਪੁਰ ਨਾਲ ਸੰਬਧਤ ਸੀ ਜਿਹੜਾ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ। ਇਟਾਲੀਅਨ ਪੁਲਿਸ ਬਾਰੀਕੀ ਨਾਲ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


ਇਸ ਤੋਂ ਪਹਿਲਾਂ, ਇਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌ+ਤ ਹੋਈ ਸੀ। ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ਼ ਕੁਮਾਰ ਦੀ ਸੜਕ ਹਾਦਸੇ ਵਿਚ ਮੌ+ਤ ਤੇ ਹੁਣ ਇਹ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੀ ਸੜਕ ਹਾਦਸੇ ਵਿਚ ਦਰਦਨਾਕ ਮੌ+ਤ ਨਾਲ ਸਭ ਦੀਆਂ ਅੱਖਾਂ ਨਮ ਹੋ ਗਈਆਂ ਹਨ।

error: Content is protected !!