ਹੁਣ Alia Bhatt ਦੀ ਇਤਰਾਜ਼ਯੋਗ ਡੀਪਫੇਕ ਵੀਡੀਓ ਵਾਇਰਲ !

ਹੁਣ Alia Bhatt ਦੀ ਇਤਰਾਜ਼ਯੋਗ ਡੀਪਫੇਕ ਵੀਡੀਓ ਵਾਇਰਲ !


ਵੀਓਪੀ ਬਿਊਰੋ, ਨੈਸ਼ਨਲ-ਬੀਤੇ ਦਿਨੀਂ ਰਸ਼ਮੀਕਾ ਮੰਦਾਨਾ ਦੀ ਡੀਪਫੇਕ ਵੀਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਕਾਫੀ ਬਵਾਲ ਵੀ ਮਚਿਆ ਸੀ। ਕਈ ਬਾਲੀਵੁੱਡ ਸਿਤਾਰਿਆਂ ਨੇ ਇਸ ਦੀ ਨਿੰਦਾ ਕੀਤੀ ਸੀ ਪਰ ਫਿਰ ਵੀ ਡੀਪਫੇਕ ਵੀਡੀਓਜ਼ ਦਾ ਇਹ ਸਿਲਸਿਲਾ ਨਹੀਂ ਰੁਕਿਆ।

ਹੁਣ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਆਲੀਆ ਭੱਟ ਦਾ ਇਤਰਾਜ਼ਯੋਗ ਡੀਪਫੇਕ ਵੀਡੀਓ ਵਾਇਰਲ ਹੋਇਆ ਹੈ। ਕਈ ਸਿਤਾਰੇ ਪਹਿਲਾਂ ਹੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਆਲੀਆ ਭੱਟ ਦਾ ਲਿਸਟ ਵਿਚ ਇਕ ਨਵਾਂ ਨਾਂ ਜੁੜ ਗਿਆ ਹੈ। ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਨਵੀਂ ਡੀਪਫੇਕ ਵੀਡੀਓ ‘ਚ ਇਕ ਲੜਕੀ ਦਿਖਾਈ ਗਈ ਹੈ, ਜੋ ਬੀ-ਟਾਊਨ ਸਟਾਰ ਆਲੀਆ ਭੱਟ ਵਰਗੀ ਦਿਖਦੀ ਹੈ।ਇਸ ਵਿਚ ਉਕਤ ਲੜਕੀ ਇਤਰਾਜ਼ਯੋਗ ਹਰਕਤਾਂ ਕਰਦੀ ਨਜ਼ਰ ਆ ਰਹੀ ਹੈ ਤੇ ਕਾਫੀ ਬੋਲਡ ਅੰਦਾਜ਼ ਵਿਚ ਵੀਡੀਓ ਬਣਾਈ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ।

 

error: Content is protected !!