ਸ਼ੋਅਰੂਮ ਵਿਚ 3 ਸਾਲਾ ਮਾਸੂਮ ਉਤੇ ਡਿੱਗਾ ਸ਼ੀਸ਼ੇ ਵਾਲਾ ਦਰਵਾਜ਼ਾ, ਚਲੀ ਗਈ ਜਾਨ, ਸ਼ਾਪਿੰਗ ਕਰਨ ਗਿਆ ਸੀ ਪਰਿਵਾਰ, ਹੋਸ਼ ਉਡਾ ਦੇਵੇਗੀ ਸੀਸੀਟੀਵੀ ਫੁਟੇਜ

ਸ਼ੋਅਰੂਮ ਵਿਚ 3 ਸਾਲਾ ਮਾਸੂਮ ਉਤੇ ਡਿੱਗਾ ਸ਼ੀਸ਼ੇ ਵਾਲਾ ਦਰਵਾਜ਼ਾ, ਚਲੀ ਗਈ ਜਾਨ, ਸ਼ਾਪਿੰਗ ਕਰਨ ਗਿਆ ਸੀ ਪਰਿਵਾਰ, ਹੋਸ਼ ਉਡਾ ਦੇਵੇਗੀ ਸੀਸੀਟੀਵੀ ਫੁਟੇਜ


ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ਦੇ ਇਕ ਸ਼ੋਅਰੂਮ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਾਤਾ ਪਿਤਾ ਨਾਲ ਸ਼ੋਪਿੰਗ ਕਰਨ ਗਈ 3 ਸਾਲਾ ਮਾਸੂਮ ਨੇ ਜਾਨ ਗੁਆ ਲਈ। ਇਹ ਘਟਨਾ ਘੁਮਾਰ ਮੰਡੀ ਸਥਿਤ ਸ਼ੋਅਰੂਮ ‘ਚ ਵਾਪਰੀ। ਜਾਣਕਾਰੀ ਮੁਤਾਬਕ ਇਕ ਪਰਿਵਾਰ ਆਪਣੀ ਬੱਚੀ ਨਾਲ ਸ਼ੋਅਰੂਮ ‘ਚ ਸ਼ਾਪਿੰਗ ਕਰਨ ਆਇਆ ਸੀ। ਮਾਪੇ ਤਾਂ ਇਸ ਦੌਰਾਨ ਸ਼ਾਪਿੰਗ ਕਰਨ ‘ਚ ਰੁੱਝ ਗਏ।

ਇਸ ਦੌਰਾਨ ਬੱਚੀ ਸ਼ੋਅਰੂਮ ‘ਚ ਲੱਗੇ ਸ਼ੀਸ਼ੇ ਦਾ ਦਰਵਾਜ਼ਾ ਫੜ੍ਹ ਕੇ ਖੋਲ੍ਹਣ ਲੱਗ ਪਈ ਤਾਂ ਅਚਾਨਕ ਉਹ ਸ਼ੀਸ਼ਾ ਢਿੱਲਾ ਹੋ ਗਿਆ ਅਤੇ ਖੁੱਲ੍ਹ ਕੇ ਉਸ ਦੇ ਸਿਰ ‘ਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਬੱਚੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਅਤੇ ਸ਼ੋਅਰੂਮ ‘ਚ ਭਾਜੜਾਂ ਪੈ ਗਈਆਂ। ਜ਼ਖਮੀ ਬੱਚੀ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤ+ਕ ਕਰਾਰ ਦਿੱਤਾ। ਉਕਤ ਪੂਰੀ ਘਟਨਾ ਸੀਸੀਟੀਵੀ ਫੁਟੇਜ ‘ਚ ਵੀ ਸਾਹਮਣੇ ਆਈ ਹੈ।


ਬੱਚੀ ਦੀ ਪਛਾਣ ਦਿਵਰੀਨ ਕੌਰ ਵਾਸੀ ਬਸੰਤ ਐਵੇਨਿਊ ਦੇ ਤੌਰ ‘ਤੇ ਹੋਈ ਹੈ। ਉਕਤ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਬੱਚੀ ਦੀ ਲਾ+ਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ। ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਡੂੰਘੇ ਸਦਮੇ ‘ਚ ਹੈ।

error: Content is protected !!