ਖੇਤ ਵਿਚੋਂ ਗੋਭੀ ਤੋੜਨ ਦਾ ਦੋਸ਼ ਲਾ ਕੁੱਟ-ਕੁੱਟ ਮਾ+ਰ’ਤਾ ਬਜ਼ੁਰਗ

ਖੇਤ ਵਿਚੋਂ ਗੋਭੀ ਤੋੜਨ ਦਾ ਦੋਸ਼ ਲਾ ਕੁੱਟ-ਕੁੱਟ ਮਾ+ਰ’ਤਾ ਬਜ਼ੁਰਗ


ਵੀਓਪੀ ਬਿਊਰੋ, ਨੈਸ਼ਨਲ -ਖੇਤ ਵਿਚੋਂ ਗੋਭੀ ਚੋਰੀ ਕਰਨ ਦਾ ਦੋਸ਼ ਲਾ ਕੇ ਇਕ ਬਜ਼ੁਰਗ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਸ ਦੀ ਮੌ+ਤ ਹੋ ਗਈ। ਇਹ ਹੈਰਾਨ ਕਰਨ ਵਾਲਾ ਮਾਮਲਾ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਹੈ। ਇਥੇ ਗੋਭੀ ਚੋਰੀ ਕਰਨ ਦੇ ਦੋਸ਼ ’ਚ ਇਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕ+ਤ+ਲ ਕਰ ਦਿੱਤਾ ਗਿਆ। ਮ੍ਰਿਤ+ਕ ਦੀ ਪਛਾਣ ਰਘੂਨਾਥ ਪ੍ਰਸਾਦ (55) ਵਾਸੀ ਪਿੰਡ ਦੁਲਮਾ ਬਾਰਾਪਕੜ ਵਜੋਂ ਹੋਈ ਹੈ।


ਇਹ ਘਟਨਾ ਮਧੁਬਨ ਥਾਣਾ ਖੇਤਰ ਦੇ ਦੁਲਮਾ ਪੰਚਾਇਤ ਦੇ ਬਰਾਪਾਕੜ ਪਿੰਡ ਦੀ ਹੈ। ਇਥੇ ਰਹਿਣ ਵਾਲੇ ਰਘੂਨਾਥ ਪ੍ਰਸਾਦ ਮੰਗਲਵਾਰ ਸਵੇਰੇ ਪਖਾਨਾ ਕਰਨ ਗਏ ਸਨ। ਉਥੋਂ ਪਰਤਦੇ ਸਮੇਂ ਗੁਆਂਢੀਆਂ ਨੇ ਉਨ੍ਹਾਂ ਦੇ ਹੱਥ ‘ਚ ਗੋਭੀ ਅਤੇ ਲੌਕੀ ਦੀ ਸਬਜ਼ੀ ਦੇਖੀ। ਇਸ ‘ਤੇ ਗੁਆਂਢੀ ਕਹਿਣ ਲੱਗੇ ਕਿ ਰਘੂਨਾਥ ਨੇ ਸਾਡੇ ਖੇਤ ‘ਚ ਲੱਘੀ ਗੋਭੀ ਅਤੇ ਲੋਕੀ ਤੋੜੀ ਹੈ। ਰਘੂਨਾਥ ‘ਤੇ ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਗੁਆਂਢੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।


ਗੁਆਂਢੀਆਂ ਨੇ ਰਘੂਨਾਥ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਦੀ ਮੌ+ਤ ਹੋ ਗਈ। ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਹੋ ਗਏ। ਮ੍ਰਿਤ+ਕ ਦੇ ਪਰਿਵਾਰ ਵਾਲਿਆਂ ਨੇ ਕ+ਤ+ਲ ਦਾ ਦੋਸ਼ ਪਿੰਡ ਦੇ ਦਬੰਗਾਂ ‘ਤੇ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਤੇ ਗੁਆਂਢੀਆਂ ਵਿਚਾਲੇ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਗੁਆਂਢੀਆਂ ਨੇ ਬਹਾਨਾ ਬਣਾ ਕੇ ਗੋਭੀ ਚੋਰੀ ਦਾ ਦੋਸ਼ ਲਗਾਇਆ ਅਤੇ ਰਘੂਨਾਥ ਦੀ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਉਸ ਦੀ ਮੌ+ਤ ਹੋ ਗਈ।


ਸੁਬੋਧ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ ਹੈ ਕਿ ਰਘੂਨਾਥ ਪ੍ਰਸਾਦ ਨੂੰ ਗੋਭੀ ਚੋਰੀ ਕਰਨ ਦੇ ਦੋਸ਼ ‘ਚ ਕੁੱਟ-ਕੁੱਟ ਕੇ ਮੌ+ਤ ਦੇ ਘਾਟ ਉਤਾਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾ+ਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰਵਾਈ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦਾ ਮਾਹੌਲ ਹੈ। ਉਥੇ, ਪੁਲਿਸ ਦਾ ਕਹਿਣਾ ਹੈ ਕਿ ਕ+ਤ+ਲ ’ਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਗ੍ਰਿਫ+ਤਾਰ ਕਰ ਲਿਆ ਜਾਵੇਗਾ। ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

 

error: Content is protected !!