ਤਰਨਤਾਰਨ ਵਿਚ ਮਾਸੀ ਨਾਲ ਹੀ ਕਾਰਾ ਕਰ ਗਿਆ ਨੌਜਵਾਨ ! ਭਾਲ ਵਿਚ ਜੁਟੀ ਪੁਲਿਸ, ਜਾਣੋ ਪੂਰਾ ਮਾਮਲਾ

ਤਰਨਤਾਰਨ ਵਿਚ ਮਾਸੀ ਨਾਲ ਹੀ ਕਾਰਾ ਕਰ ਗਿਆ ਨੌਜਵਾਨ ! ਭਾਲ ਵਿਚ ਜੁਟੀ ਪੁਲਿਸ, ਜਾਣੋ ਪੂਰਾ ਮਾਮਲਾ


ਵੀਓਪੀ ਬਿਊਰੋ, ਤਰਨਤਾਰਨ-ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਅਧੀਨ ਆਉਂਦੀ ਸਮਾਰਟ ਸਿਟੀ ਕਾਲੋਨੀ ਦੇ ਨਜ਼ਦੀਕ ਇਕ ਰਿਹਾਇਸ਼ੀ ਇਲਾਕੇ ’ਚ ਇਕ ਨੌਜਵਾਨ ਵੱਲੋਂ ਮਾਸੀ ਨਾਲ ਹੀ ਵਾਰਦਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ (35) ਪੁੱਤਰੀ ਮੁਖਤਾਰ ਸਿੰਘ ਨਿਵਾਸੀ ਤਰਨਤਾਰਨ ਦਾ ਗੋ+ਲ਼ੀਆਂ ਮਾਰਦੇ ਹੋਏ ਕ+ਤ+ਲ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਔਰਤ ਦੀ ਭੈਣ ਦੇ ਮੁੰਡੇ ਵੱਲੋਂ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਜਿਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਤੁਰੰਤ ਮੌਕੇ ’ਤੇ ਪਹੁੰਚ ਗਏ ਪਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੱਲੋਂ ਮੌਕੇ ’ਤੇ ਲੇਟ ਪੁੱਜਣ ਕਰਕੇ ਕਾਨੂੰਨੀ ਕਾਰਵਾਈ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਦੇ ਆਧਾਰ ’ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਅਰਸ਼ਦੀਪ ਕੌਰ ਵਾਸੀ ਸਮਾਰਟ ਸਿਟੀ ਕਾਲੋਨੀ ਨੇ ਦੱਸਿਆ ਕਿ ਉਹ ਆਪਣੀ ਭੂਆ ਕੁਲਵਿੰਦਰ ਕੌਰ (35) ਦੇ ਨਾਲ ਰਹਿੰਦੀ ਹੈ। ਉਸ ਦੇ ਘਰ ਵਿਚ ਇਕ ਬਜ਼ੁਰਗ ਪਿਤਾ ਹੈ। ਉਹ ਪੁਲਿਸ ਲਾਈਨ ਗਰਾਊਂਡ ਵਿਚ ਗਈ ਹੋਈ ਸੀ। ਦੇਰ ਸ਼ਾਮ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੀ ਭੂਆ ਦੀ ਲਾ+ਸ਼ ਰਸੋਈ ਵਿਚ ਪਈ ਹੋਈ ਸੀ। ਲਾ+ਸ਼ ਵੇਖ ਕੇ ਪਤਾ ਲੱਗਦਾ ਹੈ ਕਿ ਉਕਤ ਔਰਤ ਦਾ ਗੋ+ਲ਼ੀਆਂ ਮਾਰ ਕੇ ਕ+ਤ+ਲ ਕੀਤਾ ਗਿਆ ਹੈ।
ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਕੁਲਵਿੰਦਰ ਕੌਰ ਦੀ ਭੈਣ ਦੇ ਲੜਕੇ (ਭਣੇਵਾ) ਗੁਰਸ਼ੀਨਾਜ਼ ਸਿੰਘ ਉਰਫ਼ ਸਿਕੰਦਰ ਵਾਸੀ ਪੱਟੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਸਿਕੰਦਰ ਨੇ ਦੇਰ ਸ਼ਾਮ ਉਨ੍ਹਾਂ ਦੇ ਘਰ ਆ ਕੇ ਚਾਚੀ ਕੁਲਵਿੰਦਰ ਕੌਰ ਨੂੰ ਗੋ+ਲੀ ਮਾਰ ਕੇ ਮੌ+ਤ ਦੇ ਘਾਟ ਉਤਾਰ ਦਿੱਤਾ। ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਸੀ, ਜਿਸ ਨੇ ਉਸ ਨੂੰ ਮੌਕਾ ਦੇ ਕੇ ਪੂਰੀ ਯੋਜਨਾਬੰਦੀ ਨਾਲ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਉਧਰ, ਡੀ. ਐੱਸ. ਪੀ. ਡੀ ਅਰੁਣ ਸ਼ਰਮਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਟੀਮ ਸਣੇ ਪੁਲਿਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਕਾਬੂ ਕਰ ਲਿਆ ਜਾਵੇਗਾ।

error: Content is protected !!