ਪੁਲਿਸ ਉਤੇ ਗੋਲ਼ੀਆਂ ਚਲਾਉਣ ਤੋਂ ਵੀ ਨਹੀਂ ਡਰਦੇ ਲੁਟੇਰੇ, ਤੜਕੇ ਤੜਕੇ ਹੋ ਗਿਆ ਐਨਕਾਊਂਟਰ!

ਪੁਲਿਸ ਉਤੇ ਗੋਲ਼ੀਆਂ ਚਲਾਉਣ ਤੋਂ ਵੀ ਨਹੀਂ ਡਰਦੇ ਲੁਟੇਰੇ, ਤੜਕੇ ਤੜਕੇ ਹੋ ਗਿਆ ਐਨਕਾਊਂਟਰ!

ਵੀਓਪੀ ਬਿਊਰੋ, ਬਠਿੰਡਾ : ਸੋਮਵਾਰ ਤੜਕੇ ਪੁਲਿਸ ਤੇ ਲੁਟੇਰੇ ਵਿਚਾਲੇ ਗੋ+ਲ਼ੀਆਂ ਚਲ ਗਈਆਂ। ਖੁਦ ਨੂੰ ਘਿਰਿਆ ਦੇਖ ਮੁਲਜ਼ਮ ਨੇ ਪੁਲਿਸ ਮੁਲਾਜ਼ਮਾਂ ਉਤੇ ਗੋ+ਲ਼ੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿਚ ਮੁਲਜ਼ਮ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


ਦਰਅਸਲ ਮਾਮਲਾ ਇਹ ਹੈ ਕਿ ਐਤਬਾਰ ਸ਼ਾਮ ਬਠਿੰਡਾ ਦੇ ਗ੍ਰੋਥ ਸੈਂਟਰ ‘ਚ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਲੁੱਟ ਕੇ ਲੁਟੇਰਾ ਫਰਾਰ ਹੋ ਗਿਆ ਸੀ। ਇਸ ਦੌਰਾਨ ਹੀ ਸੀਆਈਏ ਸਟਾਫ ਇਕ ਦੀਆਂ ਟੀਮਾਂ ਲੁਟੇਰੇ ਦੇ ਮਗਰ ਲੱਗੀਆਂ ਹੋਈਆਂ ਸਨ। ਇਸ ਦੌਰਾਨ ਪੁਲਿਸ ਨੇ ਲੁਟੇਰੇ ਨੂੰ ਗ੍ਰੋਥ ਸੈਂਟਰ ‘ਚ ਘੇਰ ਲਿਆ ਜਿੱਥੇ ਉਸਨੇ ਪੁਲਿਸ ਉੱਪਰ ਫਾਇਰਿੰਗ ਕੀਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਲੁਟੇਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੁਟੇਰੇ ਕੋਲੋਂ ਮੋਟਰਸਾਈਕਲ ਅਤੇ 12 ਬੋਰ ਦਾ ਦੇਸੀ ਕੱਟਾ ਵੀ ਬਰਾਮਦ ਕੀਤਾ ਗਿਆ ਹੈ।

error: Content is protected !!