ਪਹਾੜੀ ਇਲਾਕੇ ‘ਚ ਬਰਫਬਾਰੀ ਕਾਰਨ ਪੰਜਾਬ ‘ਚ ਵਧੀ ਠੰਢ, ਸਵੇਰ-ਸ਼ਾਮ ਪੈ ਰਹੀ ਸੰਘਣੀ ਧੁੰਦ
ਜਲੰਧਰ/ਲੁਧਿਆਣਾ (ਵੀਓਪੀ ਬਿਊਰੋ) ਦਸੰਬਰ ਦਾ ਪਹਿਲਾ ਹਫਤਾ ਲੰਘਣ ਨੂੰ ਹੈ ਤੇ ਠੰਢ ਦਾ ਮੌਸਮ ਹਾਲੇ ਵੀ ਉਨਾਂ ਨਹੀਂ ਹੈ ਜਿੰਨਾ ਕਰੀਬ 25-30 ਸਾਲ ਪਹਿਲਾਂ ਹੁੰਦਾ ਸੀ। ਹਾਲਾਂਕਿ ਪਾਰ ਹੋੌਲੀ ਹੌਲੀ ਡਿੱਗ ਰਿਹਾ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਇਸ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ।
ਸੋਮਵਾਰ ਨੂੰ ਦਿਨ ਦੇ ਤਾਪਮਾਨ ‘ਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ। ਇਸ ਦੇ ਨਾਲ ਹੀ ਮੰਗਲਵਾਰ ਦੀ ਸਵੇਰ ਸੰਘਣੀ ਧੁੰਦ ਦੇ ਵਿਚਕਾਰ ਰਹੇਗੀ। ਇਸ ਦੇ ਨਾਲ ਹੀ ਹਰਿਆਣਾ ‘ਚ ਧੁੰਦ ਕਾਰਨ 4 ਵਾਹਨ ਆਪਸ ‘ਚ ਟਕਰਾ ਗਏ ਹਨ।