ਹਾਈਵੇ ‘ਤੇ 53 ਸਾਲਾ ਸ਼ਖਸ ਨੂੰ ਅਣਪਛਾਤੇੇ ਵਾਹਨ ਨੇ ਦਰੜਿਆ, ਮੌਕੇ ‘ਤੇ ਹੋਈ ਮੌ+ਤ

ਹਾਈਵੇ ‘ਤੇ 53 ਸਾਲਾ ਸ਼ਖਸ ਨੂੰ ਅਣਪਛਾਤੇੇ ਵਾਹਨ ਨੇ ਦਰੜਿਆ, ਮੌਕੇ ‘ਤੇ ਹੋਈ ਮੌ+ਤ

ਪੰਚਕੂਲਾ (ਵੀਓਪੀ ਬਿਊਰੋ) ਬੀਤੇ ਦਿਨੀਂ ਰਾਤ ਕਰੀਬ 10 ਵਜੇ ਪੰਚਕੂਲਾ-ਸ਼ਿਮਲਾ ਹਾਈਵੇਅ ‘ਤੇ ਹੋਏ ਸੜਕ ਹਾਦਸੇ ‘ਚ 53 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਵਾਸੀ ਮਨੀਮਾਜਰਾ ਵਜੋਂ ਹੋਈ ਹੈ।

ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੇ ਦੱਸਿਆ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਨੋਦ ਆਪਣੇ ਸਾਈਕਲ ‘ਤੇ ਪੰਚਕੂਲਾ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਿਵੇਂ ਹੀ ਉਹ ਬਲਟਾਣਾ ਲਾਈਟ ਪੁਆਇੰਟ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ‘ਤੇ ਡਿੱਗ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

error: Content is protected !!