ਇੱਟਾਂ ਦੇ ਭੱਠੇ ਵਿਚ ਧਮਾਕਾ, ਚਿਮਨੀ ਢਹਿਣ ਕਾਰਨ ਦੱਬੇ ਗਏ ਚਾਰ ਮਜ਼ਦੂਰਾਂ ਦੀ ਮੌ+ਤ

ਇੱਟਾਂ ਦੇ ਭੱਠੇ ਵਿਚ ਧਮਾਕਾ, ਚਿਮਨੀ ਢਹਿਣ ਕਾਰਨ ਦੱਬੇ ਗਏ ਚਾਰ ਮਜ਼ਦੂਰਾਂ ਦੀ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਇਕ ਇੱਟਾਂ ਦੇ ਭੱਠੇ ਵਿਚ ਹੋਏ ਧਮਾਕੇ ਨੇ ਚਾਰ ਲੋਕਾਂ ਦੀ ਜਾਨ ਲੈ ਲਈ।ਚਿਮਨੀ ਢਹਿਣ ਕਾਰਨ 4 ਲੋਕਾਂ ਦੀ ਮੌ+ਤ ਹੋ ਗਈ ਅਤੇ 25 ਤੋਂ ਵੱਧ ਜ਼ਖਮੀ ਹੋ ਗਏ। ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।


ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ, ਜਿੱਥੇ ਇੱਟਾਂ ਦੇ ਭੱਠੇ ਵਿੱਚ ਅਚਾਨਕ ਧਮਾਕਾ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਚਿਮਨੀ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 25 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਬਸੀਰਹਾਟ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਟਾਂ ਦੇ ਭੱਠੇ ਦੇ ਚੁੱਲ੍ਹੇ ਨੂੰ ਅੱਗ ਲਗਾਉਂਦੇ ਸਮੇਂ ਧਮਾਕਾ ਹੋਇਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸਾਰੇ ਲੋਕ ਭੱਠਾ ਮਜ਼ਦੂਰ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌ+ਤ ਹੋ ਗਈ, ਜਦੋਂ ਕਿ ਤਿੰਨ ਲਾ+ਸ਼ਾਂ ਮਲਬੇ ਹੇਠੋਂ ਮਿਲੀਆਂ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!