ਇੰਡੀਆ ਗੌਟ ਟੈਲੇਂਟ ਵਿਚ ਟੈਲੇਂਟ ਵਿਖਾਉਣ ਵਾਲਾ 7.6 ਫੁੱਟਾ ਸਾਬਕਾ ਕਾਂਸਟੇਬਲ ਪੁਲਿਸ ਨੇ ਚੱਕਿਆ

ਇੰਡੀਆ ਗੌਟ ਟੈਲੇਂਟ ਵਿਚ ਟੈਲੇਂਟ ਵਿਖਾਉਣ ਵਾਲਾ 7.6 ਫੁੱਟਾ ਸਾਬਕਾ ਕਾਂਸਟੇਬਲ ਪੁਲਿਸ ਨੇ ਚੱਕਿਆ

ਵੀਓਪੀ ਬਿਊਰੋ, ਤਰਨਤਾਰਨ : ਇੰਡੀਆ ਗੌਟ ਟੈਲੇਂਟ ਸ਼ੋਅ ਵਿਚ ਟੈਲੇਂਟ ਵਿਖਾਉਣ ਵਾਲੇ 7.6 ਫੁੱਟ ਦੇ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਨੂੰ ਤਰਨਤਾਰਨ ਤੋਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਟੀਮ ਨੇ ਸਾਬਕਾ ਕਾਂਸਟੇਬਲ ਦੀਪ ਸਿੰਘ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਆਪਣੇ ਉਚੇ ਕੱਦ ਲਈ ਜਾਣੇ ਜਾਂਦੇ ਦੀਪ ਸਿੰਘ ਇੰਡੀਆਜ਼ ਗੌਟ ਟੈਲੇਂਟ ਸ਼ੋਅ ‘ਚ ਵੀ ਨਜ਼ਰ ਆ ਚੁੱਕੇ ਹਨ ਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੰਜਾਬ ਪੁਲਿਸ ‘ਚ ਕਾਂਸਟੇਬਲ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ।

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਟੀਮ ਨੇ ਦੀਪ ਸਿੰਘ ਤੇ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਆਪਣੀ ਕਾਰ ‘ਤੇ ਪੰਜਾਬ ਪੁਲਿਸ ਦਾ ਸਟਿੱਕਰ ਲਗਾ ਕੇ ਘੁੰਮਦੇ ਰਹਿੰਦੇ ਸਨ। ਫਿਲਹਾਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲਰੀ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!