ਯਾਰੀ ਨਿਭਾਉਂਦਿਆਂ ਗਏ ਮੌ+ਤ ਦੇ ਮੂੰਹ ਵਿਚ, ਚੜ੍ਹਦੀ ਜਵਾਨੀ ਵਿਚ ਤੁਰ ਗਏ ਜਹਾਨੋਂ, ਮਿਲੀ ਦਰਦਨਾਕ ਮੌ+ਤ

ਯਾਰੀ ਨਿਭਾਉਂਦਿਆਂ ਗਏ ਮੌ+ਤ ਦੇ ਮੂੰਹ ਵਿਚ, ਚੜ੍ਹਦੀ ਜਵਾਨੀ ਵਿਚ ਤੁਰ ਗਏ ਜਹਾਨੋਂ, ਮਿਲੀ ਦਰਦਨਾਕ ਮੌ+ਤ


ਵੀਓਪੀ ਬਿਊਰੋ, ਨੈਸ਼ਨਲ-ਕੁੱਟਮਾਰ ਵਿਚ ਜ਼ਖਮੀ ਹੋਏ ਸਾਥੀ ਨੂੰ ਹਸਪਤਾਲ ਲਿਜਾਂਦਿਆਂ ਅਜਿਹਾ ਭਾਣਾ ਵਾਪਰਿਆ ਕਿ ਤਿੰਨੇ ਸਾਥੀਆਂ ਦੀ ਦਰਦਨਾਕ ਮੌ+ਤ ਹੋ ਗਈ। ਹਰਿਆਣਾ ਦੇ ਕਰਨਾਲ ਵਿਚ ਅਸੰਧ ਰੋਡ ਉਤੇ ਸਥਿਤ ਬਾਂਸਾ ਪਿੰਡ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ‘ਚ ਖਬਰ ਪੁੱਜੀ ਕਿ ਬਾਈਕ ਸਵਾਰ ਵਰਿੰਦਰ, ਅਜੈ ਅਤੇ ਸੁਮਿਤ ਦੀ ਸੜਕ ਹਾਦਸੇ ਵਿਚ ਮੌ+ਤ ਹੋ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਦਰਅਸਲ, ਅਜੈ ਦੀ ਸ਼ਾਮ ਨੂੰ ਪਿੰਡ ਬਾਂਸਾ ਵਿਚ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ। ਤਕਰਾਰ ਵਧ ਗਈ, ਜਿਸ ਤੋਂ ਬਾਅਦ ਅਜੈ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਹ ਜ਼ਖਮੀ ਹੋ ਗਿਆ। ਜਿਵੇਂ ਹੀ ਅਜੈ ਦੇ ਦੋਸਤਾਂ ਅਤੇ ਚਚੇਰੇ ਭਰਾਵਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਇਲਾਜ ਲਈ ਪਿੰਡ ਤੋਂ ਬਾਈਕ ਉਤੇ ਬਿਠਾ ਕੇ ਕਰਨਾਲ ਲੈ ਕੇ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਤੋਂ ਕਰਨਾਲ-ਅਸੰਧ ਰਾਜ ਮਾਰਗ ਉਤੇ ਚੜ੍ਹੇ ਤਾਂ ਬਾਈਕ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿਚ ਅਜੈ, ਵਰਿੰਦਰ ਅਤੇ ਸੁਮਿਤ ਤਿੰਨਾਂ ਦੀ ਮੌਕੇ ਉਤੇ ਹੀ ਮੌ+ਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਉਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਤਿੰਨਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ।

error: Content is protected !!