100 ਕਰੋੜ ਦੀ ਲਾਟਰੀ ਲੱਗੀ, ਇਸ ਕੰਮ ਵਿਚ ਉਡਾ ਦਿੱਤੀ ਰਕਮ, ਹੁਣ ਭੈਣ ਦੇ ਸਸਕਾਰ ਲਈ ਵੀ ਪੈਸੇ ਲੋਕਾਂ ਕੋਲੋਂ ਲੱਗਾ ਮੰਗਣ

100 ਕਰੋੜ ਦੀ ਲਾਟਰੀ ਲੱਗੀ, ਇਸ ਕੰਮ ਵਿਚ ਉਡਾ ਦਿੱਤੀ ਰਕਮ, ਹੁਣ ਭੈਣ ਦੇ ਸਸਕਾਰ ਲਈ ਵੀ ਪੈਸੇ ਲੋਕਾਂ ਕੋਲੋਂ ਲੱਗਾ ਮੰਗਣ

ਵੀਓਪੀ ਬਿਊਰੋ, ਇੰਟਰਨੈਸ਼ਨਲ-ਇਕ ਵਿਅਕਤੀ ਦੀ ਰਾਤੋ-ਰਾਤ ਕਿਸਮਤ ਚਮਕ ਗਈ। ਉਸ ਦੀ ਲਾਟਰੀ ਲੱਗੀ ਤੇ ਕਰੋੜਪਤੀ ਬਣ ਗਿਆ। ਉਹ ਵੀ 1-2 ਲੱਖ ਦੀ ਨਹੀਂ ਸਗੋਂ 100 ਕਰੋੜ ਦੀ। ਹੈਰਾਨੀ ਦੀ ਗੱਲ ਇਹ ਹੈ ਕਿ 100 ਕਰੋੜ ਅਕਾਊਂਟ ਵਿਚ ਆਉਣ ਦੇ ਬਾਵਜੂਦ ਉਹ ਫਿਰ ਪਾਈ-ਪਾਈ ਨੂੰ ਮੁਥਾਜ ਹੋ ਗਿਆ। ਉਹ ਭੈਣ ਦਾ ਸਸਕਾਰ ਕਰਨ ਲਈ ਵੀ ਲੋਕਾਂ ਕੋਲੋਂ ਮੰਗਣ ਨੂੰ ਮਜਬੂਰ ਹੋ ਗਿਆ।


ਮਿਕੀ ਕੈਰਲ ਇੰਗਲੈਂਡ ਦੇ ਨਾਰਫਾਕ ਵਿਚ ਰਹਿੰਦੇ ਸਨ। ਸਾਲ 2002 ਵਿਚ ਉਨ੍ਹਾਂ ਦੀ ਲਗਪਗ 100 ਕਰੋੜ ਰੁਪਏ ਦੀ ਲਾਟਰੀ ਲੱਗੀ। ਉਸ ਸਮੇਂ ਉਹ ਸਿਰਫ 19 ਸਾਲ ਦਾ ਸੀ। ਲਾਟਰੀ ਜਿੱਤਣ ਤੋਂ ਬਾਅਦ ਉਹ ਪੈਸੇ ਦੇ ਨਸ਼ੇ ਵਿਚ ਅਜਿਹਾ ਚੂਰ ਹੋਇਆ ਕਿ ਉਸ ਤੋਂ ਬਾਹਰ ਆਉਣਾ ਉਨ੍ਹਾਂ ਲਈ ਅਸੰਭਵ ਜਿਹਾ ਹੋ ਗਿਆ। ਉਸ ਨੇ ਡਰੱਗਸ ਲੈਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਦੇਸ਼ਾਂ ਵਿਚ ਜਾ ਕੇ ਪਾਰਟੀ ਕਰਨ ਲੱਗਾ।ਉਹ ਮਹਿੰਗੇ ਜ਼ੇਵਰ, ਗੱਡੀਆਂ ਤੇ ਕੱਪੜੇ ਵੀ ਖਰੀਦਣ ਲੱਗਿਆ। ਇਹੀ ਨਹੀਂ ਉਹ ਪਤਨੀ ਨੂੰ ਧੋਖਾ ਦੇ ਕੇ ਗਲਤ ਕੰਮ ਕਰਨ ਲੱਗਾ। ਕੁਝ ਹੀ ਸਾਲਾਂ ਵਿਚ ਉਹ ਅਰਸ਼ ਤੋਂ ਫਰਸ਼ ਉਤੇ ਆ ਗਿਆ।
ਹੁਣ ਉਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਜਦੋਂ ਉਸ ਦੀ ਭੈਣ ਦੀ ਮੌ.ਤ ਹੋਈ ਤਾਂ ਉਸ ਦੇ ਸਸਕਾਰ ਤਕ ਲਈ ਉਸ ਨੂੰ ਦੂਜਿਆਂ ਤੋਂ ਪੈਸੇ ਮੰਗਣੇ ਪਏ। ਪਿਛਲੇ ਸਾਲ ਉਸ ਦੀ ਭੈਣ ਦੀ ਮੌ.ਤ ਜ਼ਿਆਦਾ ਡਰੱਗਸ ਲੈਣ ਨਾਲ ਹੋ ਗਈ। ਇਸ ਦੇ ਬਾਅਦ ਲੜਕੀ ਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਯਾਨੀ ਉਨ੍ਹਾਂ ਨੇ ਕਰਾਊਡ ਫੰਡਿੰਗ ਦੀ ਮਦਦ ਨਾਲ ਪੈਸੇ ਇਕੱਠੇ ਕੀਤੇ।
ਮਿਕੀ ਨੂੰ ਆਪਣੀ ਜ਼ਿੰਦਗੀ ਤੋਂ ਕੋਈ ਅਫਸੋਸ ਨਹੀਂ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਜਦੋਂ ਉਸ ਕੋਲ ਪੈਸੇ ਸਨ ਤਾਂ ਉਹ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਚੰਗੇ 10 ਸਾਲ ਸਨ। 2013 ਵਿਚ ਉਹ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਿਆ ਸੀ ਤੇ ਬੇਰੁਜ਼ਗਾਰ ਵੀ ਸੀ। 3 ਮਹੀਨੇ ਉਨ੍ਹਾਂ ਨੇ ਬੇਘਰਾਂ ਲਈ ਬਣੇ ਹੋਟਲ ਵਿਚ ਬਿਤਾ ਦਿੱਤੇ ਸਨ। 39 ਸਾਲ ਦੇ ਮਿਕੀ ਸਾਲ 2019 ਵਿਚ ਸਕਾਟਲੈਂਡ ਸ਼ਿਫਟ ਹੋ ਗਏ ਤੇ ਉਦੋਂ ਤੋਂ ਉਹ ਕੋਲਾ ਡਲਿਵਰੀ ਦਾ ਕੰਮ ਕਰਦੇ ਹਨ। ਉਸ ਤੋਂ ਬਾਅਦ ਤੋਂ ਉਹ ਆਪਣੀ ਸਾਬਕਾ ਪਤਨੀ ਦੇ ਨਾਲ ਫਿਰ ਤੋਂ ਰਹਿਣ ਲੱਗੇ ਹਨ।

error: Content is protected !!