ਪੁਲਿਸ ਦੀ ‘ਨੱਕ’ ਉਤੇ ਨਾ ਚੜ੍ਹਿਆ ਗੀਤ ! ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਕਰ ਦਿੱਤਾ ਪਰਚਾ  ਵਾਇਰਲ ਵੀਡੀਓ ਵੇਖ ਕਰ ਦਿੱਤੀ ਕਾਰਵਾਈ

ਪੁਲਿਸ ਦੀ ‘ਨੱਕ’ ਉਤੇ ਨਾ ਚੜ੍ਹਿਆ ਗੀਤ ! ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਕਰ ਦਿੱਤਾ ਪਰਚਾ  ਵਾਇਰਲ ਵੀਡੀਓ ਵੇਖ ਕਰ ਦਿੱਤੀ ਕਾਰਵਾਈ

ਵੀਓਪੀ ਬਿਊਰੋ, ਨਵਾਂਸ਼ਹਿਰ-ਨਵਾਂਸ਼ਹਿਰ ਦੀ ਸਦਰ ਪੁਲਿਸ ਨੇ ਭੜਕਾਊ ਗੀਤ ਗਾਉਣ ਵਾਲੇ ਗਾਇਕ ਤੇ ਸਟੰਟ ਦੀ ਵੀਡੀਓ ਇੰਸਟਾਗ੍ਰਾਮ ‘ਤੇ ਪੋਸਟ ਕਰਨ ‘ਤੇ ਸਟੰਟਮੈਨ ਖਿਲਾਫ ਮਾਮਲਾ ਦਰਜ ਕੀਤਾ ਹੈ। ਟਰੈਕਟਰ ‘ਤੇ ਸਟੰਟ ਕਰਨ ਵਾਲੇ ਸਟੰਟਮੈਨ ਹੈਪੀ ਮਹਿਲਾਂ ਅਤੇ ਪੰਜਾਬੀ ਗਾਇਕ ਕਮਲ ਗਰੇਵਾਲ ਖਿ਼ਲਾਫ਼ ਸਖਤ ਕਾਰਵਾਈ ਕੀਤੀ ਹੈ।

ਥਾਣਾ ਸਦਰ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਮੋਗਾ ਜ਼ਿਲ੍ਹੇ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਮਾਹਿਲਾਂ ਦਾ ਰਹਿਣ ਵਾਲਾ ਗਗਨਪਾਲ ਸਿੰਘ (ਹੈਪੀ ਮਹਿਲਾਂ) ਨਵਾਂਸ਼ਹਿਰ ਦੇ ਪਿੰਡ ਪੱਲੀ ਉਚੀ ਵਿਖੇ ਆਇਆ ਹੋਇਆ ਹੈ। ਉੱਥੇ ਉਹ ਆਪਣੇ ਸਵਰਾਜ ਟਰੈਕਟਰ ‘ਤੇ ਸਟੰਟ ਕਰ ਰਿਹਾ ਸੀ। ਦੂਜੇ ਮਾਮਲੇ ‘ਚ ਹੈਪੀ ਨੇ ਗਾਇਕ ਕਮਲ ਗਰੇਵਾਲ ਦਾ ਇਕ ਗੀਤ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ। ਗਾਇਕ ਕਮਲ ਗਰੇਵਾਲ ਦੇ ਗੀਤ ਨੂੰ ਭੜਕਾਊ ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਗਾਇਕ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਦਰ ਨਵਾਂਸ਼ਹਿਰ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਮਿਲੀ ਸੀ। ਇਸ ਆਧਾਰ ‘ਤੇ 11 ਦਸੰਬਰ ਨੂੰ ਗਗਨ ਪਾਲ ਉਰਫ ਹੈਪੀ ਮਾਹਲ ‘ਤੇ ਡੀਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਸਨ। ਪੁਲਿਸ ਅਨੁਸਾਰ ਹੈਪੀ ਮਾਹਲਾ ਨੇ ਖ਼ਤਰਨਾਕ ਢੰਗ ਨਾਲ ਟਰੈਕਟਰ ਸਟੰਟ ਕੀਤੇ ਜਿਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕਮਲ ਗਰੇਵਾਲ ਦਾ ਇੱਕ ਗੀਤ ਹੈ ਅਤੇ ਇਸ ਦੇ ਭੜਕਾਊ ਬੋਲ ਕਾਰਨ ਉਸ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਿਸ ਦੇ ਬੋਲ ਹਨ ”ਜਿਹੜੇ ਕੰਮ ਸਰਕਾਰ ਵੱਲੋਂ ਬੈਨ ਹੈ, ਜੱਟ ਉਨ੍ਹਾਂ ਦਾ ਫੈਨ ਹੈ’ਦਾ ਗੀਤ ਸਟੇਟਸ ਪਾ ਦਿੱਤਾ ਗਿਆ। ਇਸ ਗੀਤ ‘ਤੇ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਨੋਟਿਸ ਦੇ ਕੇ ਗ੍ਰਿਫਤਾਰ ਕੀਤਾ ਜਾਵੇਗਾ।

error: Content is protected !!