ਸਾਵਧਾਨ… ਠੰਢ ਲੱਗਣ ‘ਤੇ ਬੱਚਾ ਖੰਘੇ ਤਾਂ ‘ਕੱਫ ਸਿਰਪ’ ਦੇਣ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ, ਨੁਕਸਾਨ ਤੋਂ ਬਚ ਜਾਓਗੇ

ਸਾਵਧਾਨ… ਠੰਢ ਲੱਗਣ ‘ਤੇ ਬੱਚਾ ਖੰਘੇ ਤਾਂ ‘ਕੱਫ ਸਿਰਪ’ ਦੇਣ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ, ਨੁਕਸਾਨ ਤੋਂ ਬਚ ਜਾਓਗੇ

ਨਵੀਂ ਦਿੱਲੀ (ਵੀਓਪੀ ਬਿਊਰੋ)- ਸਰਦੀਆਂ ਦੇ ਮੌਸਮ ਵਿੱਚ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦਾ ਖਿਆਲ ਰੱਖਣਾ ਬਹੁਤ ਜਰੂਰੀ ਹੋ ਜਾਂਦਾ ਹੈ। ਇਸ ਦੌਰਾਨ ਬੱਚਿਆਂ ਖਾਸ ਕਰਕੇ ਛੋਟੇ ਬੱਚਿਆਂ ਦਾ ਖਿਆਲ ਜਿਆਦਾ ਰੱਖਣਾ ਚਾਹੀਦਾ ਹੈ। ਇਸ ਦੌਰਾਨ ਬੱਚਿਆਂ ਨੂੰ ਜਦੋਂ ਖਾਂਸੀ ਹੁੰਦੀ ਹੈ ਤਾਂ ਇਸ ਦੌਰਾਨ ਦਿੱਤਾ ਜਾਣ ਵਾਲਾ ਕੱਪ ਸਿਰਪ ਵੀ ਧਿਆਨ ਨਾਲ ਦਿਓ।

ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਕੱਫ ਸਿਰਪ (ਖੰਘ ਦੀ ਦਵਾਈ) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਕਲੋਰਫੇਨਿਰਾਮਾਈਨ ਮੈਲੇਟ ਅਤੇ ਫਿਨਾਈਲੇਫ੍ਰੀਨ ਦੇ ਸੁਮੇਲ ਵਾਲੇ ਖੰਘ ਦੇ ਸਿਰਪ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਦਵਾਈਆਂ ਦੇ ਸੁਮੇਲ ਨਾਲ ਸਿਰਪ ਆਮ ਤੌਰ ‘ਤੇ ਜ਼ੁਕਾਮ ਅਤੇ ਖੰਘ ਲਈ ਵਰਤਿਆ ਜਾਂਦਾ ਹੈ। ਨਾਲ ਹੀ DCGI ਨੇ ਦਵਾਈਆਂ ਦੀ ਲੇਬਲਿੰਗ ਦੇ ਆਦੇਸ਼ ਦਿੱਤੇ ਹਨ। ਜ਼ੁਕਾਮ ਜਾਂ ਬੁਖਾਰ ਹੋਣ ‘ਤੇ ਬੱਚਿਆਂ ਨੂੰ ਇਨ੍ਹਾਂ ਦਵਾਈਆਂ ਨੂੰ ਮਿਲਾ ਕੇ ਸਿਰਪ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਹੁਕਮਾਂ ‘ਚ ਡਰੱਗ ਨਿਰਮਾਤਾਵਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਦਵਾਈਆਂ ‘ਤੇ ਇਕ ਚਿਤਾਵਨੀ ਲੇਬਲ ਹੋਣਾ ਚਾਹੀਦਾ ਹੈ, ਜਿਸ ਨਾਲ ਪਤਾ ਲੱਗ ਸਕੇ ਕਿ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਹੀਂ ਹੈ।

ਪਿਛਲੇ ਸਾਲ, ਗਾਮਬੀਆ, ਉਜ਼ਬੇਕਿਸਤਾਨ ਅਤੇ ਕੈਮਰੂਨ ਵਿੱਚ ਜ਼ਹਿਰੀਲੇ ਖੰਘ ਦੇ ਸ਼ਰਬਤ ਕਾਰਨ ਘੱਟੋ-ਘੱਟ 141 ਮੌਤਾਂ ਹੋਈਆਂ ਸਨ।

error: Content is protected !!