‘ਪਹਿਲਾਂ ਖੁਦ ਕੀਤਾ ਬਲਾ.ਤਕਾਰ, ਫਿਰ ਤਿੰਨ ਵਾਰ ਚੁਣੇ ਗਏ ਵਿਧਾਇਕ ਅੱਗੇ ਪਰੋਸਿਆ, ਧੀ ਨੂੰ ਵੀ ਨ੍ਹੀਂ ਬਖਸ਼ਿਆ’, ਤਤਕਾਲੀ ਵਿਧਾਇਕ, ਆਰਪੀਐਸ ਅਧਿਕਾਰੀ ਸਣੇ ਨੌਂ ਜਣਿਆਂ ਉਤੇ ਪਰਚਾ

‘ਪਹਿਲਾਂ ਖੁਦ ਕੀਤਾ ਬਲਾ.ਤਕਾਰ, ਫਿਰ ਤਿੰਨ ਵਾਰ ਚੁਣੇ ਗਏ ਵਿਧਾਇਕ ਅੱਗੇ ਪਰੋਸਿਆ, ਧੀ ਨੂੰ ਵੀ ਨ੍ਹੀਂ ਬਖਸ਼ਿਆ’, ਤਤਕਾਲੀ ਵਿਧਾਇਕ, ਆਰਪੀਐਸ ਅਧਿਕਾਰੀ ਸਣੇ ਨੌਂ ਜਣਿਆਂ ਉਤੇ ਪਰਚਾ


ਵੀਓਪੀ ਬਿਊਰੋ, ਨੈਸ਼ਨਲ-ਔਰਤ ਨਾਲ ਸਮੂਹਿਕ ਬਲਾ.ਤਕਾਰ ਦੇ ਮਾਮਲੇ ਵਿਚ ਤਤਕਾਲੀ ਵਿਧਾਇਕ, ਇਕ ਆਰਪੀਐਸ ਅਧਿਕਾਰੀ ਸਮੇਤ 9 ਲੋਕਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ। ਮਹਿਲਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਧੀ ਨਾਲ ਵੀ ਛੇੜਛਾੜ ਕੀਤੀ। ਮਹਿਲਾ ਦੇ ਇਨ੍ਹਾਂ ਬਿਆਨਾਂ ਉਤੇ ਪੁਲਿਸ ਨੇ ਸਾਬਕਾ ਵਿਧਾਇਕ ਸਮੇਤ 9 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।


ਇਹ ਮਾਮਲਾ ਜੋਧਪੁਰ ਦੇ ਬਾੜਮੇਰ ਇਲਾਕੇ ਦਾ ਹੈ। ਇੱਕ ਔਰਤ ਨੇ ਬਾੜਮੇਰ ਦੇ ਇੱਕ ਸਾਬਕਾ ਵਿਧਾਇਕ ਅਤੇ ਇੱਕ ਆਰਪੀਐਸ ਅਧਿਕਾਰੀ ਸਮੇਤ 9 ਲੋਕਾਂ ਦੇ ਖਿਲਾਫ ਬਲਾ.ਤਕਾਰ ਅਤੇ ਉਸਦੀ ਨਾਬਾਲਗ ਧੀ ਨਾਲ ਛੇੜ.ਛਾੜ ਕਰਨ ਦਾ ਬੁੱਧਵਾਰ ਰਾਤ ਜੋਧਪੁਰ ਦੇ ਰਾਜੀਵ ਗਾਂਧੀ ਨਗਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਐਫਆਈਆਰ ਵਿੱਚ ਇਹ ਵੀ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ ਉਸ ਦੀ ਇੱਕ ਨਾਬਾਲਗ ਦੋਸਤ ਨਾਲ ਵੀ ਬਲਾ.ਤਕਾਰ ਕੀਤਾ ਸੀ ਅਤੇ ਉਸ ’ਤੇ ਹੋਰ ਕੁੜੀਆਂ ਨੂੰ ਆਪਣੇ ਕੋਲ ਲਿਆਉਣ ਲਈ ਦਬਾਅ ਪਾਇਆ ਸੀ। ਮੁਲਜ਼ਮਾਂ ਵਿੱਚ ਦੋ ਪੁਲਿਸ ਮੁਲਾਜ਼ਮਾਂ, ਬਾੜਮੇਰ ਦੇ ਐਸਐਚਓ ਗੰਗਾਰਾਮ ਖਵਾ ਅਤੇ ਸਬ ਇੰਸਪੈਕਟਰ ਦਾਊਦ ਖਾਨ ਦੇ ਨਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਪ੍ਰਧਾਨ ਗਿਰਧਾਰੀ ਸਿੰਘ ਸੋਢਾ ਵੀ ਇਸ ਜੁਰਮ ਵਿੱਚ ਸ਼ਾਮਲ ਸੀ।
ਇਸ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਦੀ ਪੁਸ਼ਟੀ ਕਰਦਿਆਂ ਐਸਐਚਓ ਸ਼ਕੀਲ ਅਹਿਮਦ ਨੇ ਦੱਸਿਆ ਕਿ ਮੇਵਾਰਾਮ ਜੈਨ ਅਤੇ 8 ਹੋਰਾਂ ਖ਼ਿਲਾਫ਼ ਸਮੂਹਿਕ ਬਲਾ.ਤਕਾਰ ਅਤੇ ਧਮਕਾਉਣ ਦੇ ਦੋਸ਼ ਵਿੱਚ ਰਿਪੋਰਟ ਦਰਜ ਕੀਤੀ ਗਈ ਹੈ। ਪੁਲਿਸ ਅਧਿਕਾਰੀ ਸ਼ਕੀਲ ਮੁਤਾਬਕ ਪੀੜਤਾ ਨੇ ਦੋਸ਼ ਲਾਇਆ ਹੈ ਕਿ ਜੈਨ 2021 ਤੋਂ ਉਸ ਨਾਲ ਬਲਾ.ਤਕਾਰ ਕਰ ਰਿਹਾ ਹੈ, ਜਦਕਿ ਰਾਮ ਸਵਰੂਪ, ਜਿਸ ਨੇ ਉਸ ਨੂੰ ਜੈਨ ਨਾਲ ਮਿਲਾਇਆ ਸੀ, ਉਸ ਨਾਲ ਪੰਜ ਸਾਲਾਂ ਤੋਂ ਬਲਾ.ਤਕਾਰ ਕਰਦਾ ਆ ਰਿਹਾ ਹੈ।ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਪਿਤਾ ਦੀ ਬਿਮਾਰੀ ਕਾਰਨ ਉਹ ਕਰੀਬ ਪੰਜ ਸਾਲ ਪਹਿਲਾਂ ਬਾੜਮੇਰ ਦੇ ਰਾਮ ਸਵਰੂਪ ਦੇ ਸੰਪਰਕ ਵਿਚ ਆਈ ਸੀ ਅਤੇ ਉਸ ਨੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਸੀ ਪਰ ਰਾਮਸਵਰੂਪ ਨੇ ਉਸ ਦੀ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਬਲਾ.ਤਕਾਰ ਕੀਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਬਲਾ.ਤਕਾਰ ਦੌਰਾਨ ਉਸ ਦੀ ਅਸ਼ਲੀਲ ਵੀਡੀਓ ਵੀ ਰਿਕਾਰਡ ਕੀਤੀ ਅਤੇ ਉਸ ਦਾ ਜਿਨ.ਸੀ ਸ਼ੋਸ਼ਣ ਕਰਦਾ ਰਿਹਾ।


ਪੀੜਤਾ ਅਨੁਸਾਰ ਰਾਮ ਸਵਰੂਪ ਨੇ ਸਾਲ 2021 ‘ਚ ਬਾੜਮੇਰ ਦੇ ਤਤਕਾਲੀ ਵਿਧਾਇਕ ਮੇਵਾਰਾਮ ਜੈਨ ਨਾਲ ਉਸ ਦੇ ਫਲੈਟ ‘ਤੇ ਉਸ ਨੂੰ ਮਿਲਾਇਆ ਸੀ। ਇਲਜ਼ਾਮ ਹੈ ਕਿ ਉਸ ਦਿਨ ਦੋਵਾਂ ਨੇ ਉਸ ਨਾਲ ਬਲਾ.ਤਕਾਰ ਕੀਤਾ ਅਤੇ ਉਦੋਂ ਤੋਂ ਉਹ ਲਗਾਤਾਰ ਉਸ ਨਾਲ ਬਲਾ.ਤਕਾਰ ਕਰ ਰਹੇ ਹਨ। ਮੁਲਜ਼ਮਾਂ ਨੇ ਪੀੜਤਾ ਦੀ ਨਾਬਾਲਗ ਧੀ ਨਾਲ ਵੀ ਛੇੜਛਾੜ ਕੀਤੀ ਅਤੇ ਉਸ ਦੇ ਇੱਕ ਦੋਸਤ ਨਾਲ ਬਲਾ.ਤਕਾਰ ਕੀਤਾ। ਉਹ ਪੀੜਤਾ ‘ਤੇ ਹੋਰ ਔਰਤਾਂ ਨੂੰ ਵੀ ਆਪਣੇ ਕੋਲ ਲਿਆਉਣ ਲਈ ਦਬਾਅ ਪਾਉਂਦਾ ਰਿਹਾ।
ਪੀੜਤਾ ਦਾ ਦੋਸ਼ ਹੈ ਕਿ ਪੁਲਿਸ ਅਧਿਕਾਰੀਆਂ ਅਤੇ ਹੋਰ ਮੁਲਜ਼ਮਾਂ ਨੇ ਉਸ ਨੂੰ ਮਾਮਲਾ ਨਾ ਦੱਸਣ ਦੀ ਧਮਕੀ ਦਿੱਤੀ ਅਤੇ ਕੁਝ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਨ ਲਈ ਵੀ ਮਜਬੂਰ ਕੀਤਾ।
ਜਾਣਕਾਰੀ ਮੁਤਾਬਕ ਮੇਵਾਰਾਮ ਜੈਨ ਕਾਂਗਰਸ ਦੀ ਟਿਕਟ ‘ਤੇ ਤਿੰਨ ਵਾਰ ਬਾੜਮੇਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।

error: Content is protected !!