ਪੱਥਰਾਂ ਨਾਲ ਭਰਿਆ ਟਿੱਪਰ ਕਾਰ ਉਤੇ ਪਲਟਿਆ, ਸਕੇ ਭਰਾਵਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਮੌ.ਤ, ਚਾਰ ਸਾਲਾ ਬੱਚੀ ਦਾ ਵਾਲ ਵੀ ਨਾ ਹੋਇਆ ਵੀਂਗਾ

ਪੱਥਰਾਂ ਨਾਲ ਭਰਿਆ ਟਿੱਪਰ ਕਾਰ ਉਤੇ ਪਲਟਿਆ, ਸਕੇ ਭਰਾਵਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਮੌ.ਤ, ਚਾਰ ਸਾਲਾ ਬੱਚੀ ਦਾ ਵਾਲ ਵੀ ਨਾ ਹੋਇਆ ਵੀਂਗਾ

ਵੀਓਪੀ ਬਿਊਰੋ, ਮੋਗਾ-ਮੋਗਾ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਨਾਲ ਭਾਣਾ ਵਾਪਰ ਗਿਆ। ਕਾਰ ਸਵਾਰਾਂ ਉਤੇ ਪੱਥਰਾਂ ਨਾਲ ਭਰਿਆ ਟਿੱਪਰ ਪਲਟ ਗਿਆ। ਹਾਦਸੇ ਵਿਚ ਕਾਰ ਸਵਾਰ ਚਾਰ ਲੋਕ ਖ਼ਤਮ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਜੀਆਂ ਦੀ ਮੌ.ਤ ਹੋ ਗਈ। ਹਾਦਸੇ ਵਿੱਚ ਪੂਰਾ ਪਰਿਵਾਰ ਖਤਮ ਹੋ ਗਿਆ ਪਰ ਚਾਰ ਸਾਲਾਂ ਦੀ ਬੱਚੀ ਦਾ ਵਾਲ ਵੀ ਵੀਂਗਾ ਨਹੀਂ ਹੋਇਆ।
ਇੱਥੇ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਸੰਤੁਲਨ ਵਿਗੜਣ ਕਰਕੇ ਕਾਰ ਉਪਰ ਪਲਟ ਗਿਆ। ਟਿੱਪਰ ‘ਤੇ ਪੱਥਰ ਲਦੇ ਸਨ। ਹਾਦਸੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਪਰਿਵਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਮੋਗਾ ਵਿੱਚ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਆਇਆ ਸੀ।
ਇਹ ਹਾਦਸਾ ਪਿੰਡ ਬੁੱਟਰ ਨੇੜੇ ਵਾਪਰਿਆ। ਜਾਨ ਗੁਆਉਣ ਵਾਲਿਆਂ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਅਤੇ ਦੋ ਹੋਰ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਸਕੇ ਭਰਾ ਤੇ ਉਨ੍ਹਾਂ ਦੀਆਂ ਪਤਨੀਆਂ ਸਨ। ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਪਿੰਡ ਬੁੱਟਰ ਨੇੜੇ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਪੱਥਰ ਨਾਲ ਭਰਿਆ ਟਿੱਪਰ ਸੰਤੁਲਨ ਵਿਗੜਨ ਕਾਰਨ ਇੱਕ ਕਾਰ ’ਤੇ ਪਲਟ ਗਿਆ।
ਇਸ ਦਰਦਨਾਕ ਹਾਦਸੇ ‘ਚ ਕਾਰ ‘ਚ ਫਸੇ ਚਾਰ ਲੋਕਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢ ਕੇ ਗੰਭੀਰ ਹਾਲਤ ‘ਚ ਮੋਗਾ ਦੇ ਸਰਕਾਰੀ ਹਸਪਤਾਲ ‘ਚ ਭੇਜ ਦਿੱਤਾ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਚਾਰ ਸਾਲ ਦੀ ਬੱਚੀ ਸਹੀ ਸਲਾਮਤ ਹੈ।

error: Content is protected !!