ਹੈਵਾ.ਨੀਅਤ : ਚਾਰ ਸਾਲਾਂ ਤੋਂ ਮੁਹੱਲੇ ਦੀ ਕਰ ਰਹੀ ਸੀ ਰਖਵਾਲੀ, ਚੋਰਾਂ ਦਾ ਵਿਰੋਧ ਕੀਤਾ ਤਾਂ ਉਸ ਦੇ ਤਿੰਨ ਬੱਚਿਆਂ ਦੇ ਧੜ੍ਹੋਂ ਲਾਹ ਦਿੱਤੇ ਸਿਰ, ਜਲੰਧਰ ਵਿਚ ਚੋਰਾਂ ਵੱਲੋਂ ਰੂਹ ਕੰਬਾਊ ਵਾਰ.ਦਾਤ

ਹੈਵਾ.ਨੀਅਤ : ਚਾਰ ਸਾਲਾਂ ਤੋਂ ਮੁਹੱਲੇ ਦੀ ਕਰ ਰਹੀ ਸੀ ਰਖਵਾਲੀ, ਚੋਰਾਂ ਦਾ ਵਿਰੋਧ ਕੀਤਾ ਤਾਂ ਉਸ ਦੇ ਤਿੰਨ ਬੱਚਿਆਂ ਦੇ ਧੜ੍ਹੋਂ ਲਾਹ ਦਿੱਤੇ ਸਿਰ, ਜਲੰਧਰ ਵਿਚ ਚੋਰਾਂ ਵੱਲੋਂ ਰੂਹ ਕੰਬਾਊ ਵਾਰ.ਦਾਤ


ਫਿਲੌਰ (ਵੀਓਪੀ ਬਿਊਰੋ)- ਜਲੰਧਰ ਦੇ ਫਿਲੌਰ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ ਚੋਰਾਂ ਨੇ ਹੈਵਾ.ਨੀਅਤ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਹੱਲੇ ਵਿਚ 3-4 ਸਾਲਾਂ ਤੋਂ ਰਹਿ ਕੇ ਰਖਵਾਲੀ ਕਰਦੀ ਨੇ ਜਦੋਂ ਚੋਰਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੇ 3 ਬੱਚਿਆਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ। ਜਦਕਿ ਇਕ ਬੱਚੇ ਦੇ ਢਿੱਡ ਵਿੱਚ ਸੂਏ ਦਾਗ ਦਿੱਤੇ। ਉਧਰ, ਪੁਲਿਸ ਮੌਕੇ ਉਤੇ ਪਹੁੰਚ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਭਾਲ ਵਿੱਚ ਜੁਟ ਗਈ ਹੈ।


ਇਹ ਰੂਹ ਕੰਬਾ ਦੇਣ ਵਾਲੀ ਘਟਨਾ ਤੜਕਸਾਰ ਸਵੇਰ 4 ਵਜੇ ਫਿਲੌਰ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ ਵਿੱਚ ਵਾਪਰੀ। ਮੁਹੱਲਾ ਨਿਵਾਸੀ ਵਿਸ਼ਾਲ ਕੁਮਾਰ ਅਤੇ ਦਰਜੀ ਬਿੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਪਿਛਲੇ 3-4 ਸਾਲਾਂ ਤੋਂ ਇਕ ਕੁੱਤੀ ਰਹਿੰਦੀ ਹੈ, ਜਿਸ ਨੂੰ ਹਰ ਮੁਹੱਲਾ ਨਿਵਾਸੀ ਪਿਆਰ ਨਾਲ ਖਾਣਾ ਦਿੰਦਾ ਹੈ ਅਤੇ ਉਹ ਪੂਰੇ ਮੁਹੱਲੇ ਦੀ ਰਖਵਾਲੀ ਕਰਦੀ ਹੈ। ਦੋ ਮਹੀਨੇ ਪਹਿਲਾਂ ਉਸ ਕੁੱਤੀ ਨੇ 5 ਬੱਚਿਆਂ ਨੂੰ ਜਨਮ ਦਿੱਤਾ, ਜਿਸ ਨੂੰ ਮੁਹੱਲਾ ਨਿਵਾਸੀਆਂ ਨੇ ਪਾਲ ਕੇ ਵੱਡਾ ਕੀਤਾ।


ਮੁਹੱਲਾ ਨਿਵਾਸੀ ਵਿਸ਼ਾਲ ਅਤੇ ਬਿੱਲਾ ਨੇ ਦੱਸਿਆ ਕਿ ਸਵੇਰ 4 ਵਜੇ ਜਦੋਂ ਸੰਘਣੀ ਧੁੰਦ ਛਾਈ ਹੋਈ ਸੀ ਤਾਂ ਕੁੱਤੀ ਜ਼ੋਰ-ਜ਼ੋਰ ਨਾਲ ਭੌਕ ਰਹੀ ਸੀ। ਪਹਿਲਾਂ ਤਾਂ ਉਸ ਦੇ ਪਿੱਛੇ ਬੱਚੇ ਵੀ ਭੌਂਕ ਰਹੇ ਸਨ, ਕੁਝ ਹੀ ਸਮੇਂ ਵਿੱਚ ਬੱਚਿਆਂ ਦੀ ਆਵਾਜ਼ ਬੰਦ ਹੋ ਗਈ ਅਤੇ ਕੁੱਤੀ ਲਗਾਤਾਰ ਭੌਂਕਦੀ ਰਹੀ, ਜਿਸ ਕਾਰਨ ਮੁਹੱਲਾ ਨਿਵਾਸੀਆਂ ਦੀ ਨੀਂਦ ਖੁੱਲ੍ਹ ਗਈ। ਜਦੋਂ ਉਹ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਜੋ ਦ੍ਰਿਸ਼ ਉਨ੍ਹਾਂ ਨੇ ਦੇਖਿਆ ਹਰ ਕੋਈ ਦੰਗ ਰਹਿ ਗਿਆ। ਕੁੱਤੀ ਦੇ 3 ਬੱਚਿਆਂ ਦੇ ਧੜ ਉੱਥੇ ਪਏ ਸਨ, ਜਦੋਂਕਿ ਇਕ ਬੱਚਾ ਖੂਨ ਨਾਲ ਲਥਪਥ ਤੜਫ ਰਿਹਾ ਸੀ

PunjabKesari
ਘਟਨਾ ਦੇਖ ਕੇ ਸਾਫ ਪਤਾ ਲਗ ਰਿਹਾ ਸੀ ਕਿ ਕੋਈ ਚੋਰ ਤੜਕੇ ਲੋਕਾਂ ਦੀ ਨੀਂਦ ਦਾ ਫਾਇਦਾ ਉਠਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਜਦੋਂ ਕੁੱਤੀ ਅਤੇ ਉਸ ਦੇ ਬੱਚੇ ਉਨ੍ਹਾਂ ਦੇ ਪਿੱਛੇ ਪੈ ਗਏ ਤਾਂ ਆਪਣੀ ਅਸਫਲਤਾ ਨੂੰ ਦੇਖ ਕੇ ਉਹ ਕੁੱਤੀ ਦੇ 3 ਬੱਚਿਆਂ ਦੇ ਸਿਰ ਹੀ ਵੱਢ ਕੇ ਲੈ ਗਏ। ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ‘ਤੇ ਪੁਲਿਸ ਮੌਕੇ ‘ਤੇ ਪੁੱਜੀ। ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵਿਚ ਪਾਇਆ ਕਿ ਘਟਨਾ ਦੇ ਸਮੇਂ ਦੋ ਅਣਪਛਾਤੇ ਵਿਅਕਤੀ ਮੁਹੱਲੇ ਵਿੱਚ ਘੁੰਮ ਰਹੇ ਸਨ, ਜੋ ਇਨ੍ਹਾਂ ਜਨਵਰਾਂ ਦੇ ਸਿਰ ਵੱਢ ਕੇ ਲੈ ਗਏ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!