ਜਲੰਧਰ ਦੇ ਵਿਧਾਇਕ ਦੇ ਪਰਿਵਾਰ ਉਤੇ ਦਾ.ਤਰਾਂ ਨਾਲ ਹਮਲਾ, ਬਾਈਕ ਸਵਾਰਾਂ ਨੇ ਘੇਰੀ ਕਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਜਲੰਧਰ ਦੇ ਵਿਧਾਇਕ ਦੇ ਪਰਿਵਾਰ ਉਤੇ ਦਾ.ਤਰਾਂ ਨਾਲ ਹਮਲਾ, ਬਾਈਕ ਸਵਾਰਾਂ ਨੇ ਘੇਰੀ ਕਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੀਓਪੀ ਬਿਊਰੋ, ਜਲੰਧਰ-ਜਲੰਧਰ ਦੇ ਵੈਸਟ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੇ ਪਰਿਵਾਰ ਦੀ ਗੱਡੀ ‘ਤੇ ਦੇਰ ਰਾਤ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਗਿਆ। ਮੋਟਰਸਾਈਕਲਾਂ ‘ਤੇ ਆਏ ਕਰੀਬ 6 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਉਸ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਕਾਰ ਵਿਚ ਸ਼ੀਤਲ ਦੇ ਬੇਟਾ-ਬੇਟੀ, ਭਰਾ ਅਤੇ ਭਾਬੀ ਮੌਜੂਦ ਸਨ। ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੂਰਾਲ ਕਾਰ ਵਿਚੋਂ ਬਾਹਰ ਨਿਕਲਿਆ ਤਾਂ ਉਸ ਨੂੰ ਵੇਖ ਕੇ ਨੌਜਵਾਨ ਫਰਾਰ ਹੋ ਗਏ।

ਸ਼ੀਤਲ ਅੰਗੂਰਾਲ ਦਾ ਪਰਿਵਾਰ ਪਾਰਟੀ ਤੋਂ ਵਾਪਸ ਪਰਤ ਰਿਹਾ ਸੀ ਕਿ ਇਸੇ ਦੌਰਾਨ ਦਾਨਿਸ਼ਮੰਦਾਂ ਵਿਚ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।
ਵਿਧਾਇਕ ਨੇ ਰਾਤ ਹੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਸੀ। ਹੁਣ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਫਿਲਹਾਲ ਸ਼ੀਤਲ ਦਾ ਪਰਿਵਾਰ ਵਾਲ-ਵਾਲ ਬਚਿਆ। ਹਮਲਾ ਕਰਨ ਵਾਲੇ ਲੁੱਟ-ਖੋਹ ਕਰਨ ਵਾਲੇ ਦੱਸੇ ਜਾ ਰਹੇ ਹਨ। ਸ਼ੀਤਲ ਅੰਗੂਰਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਇਕ ਨੌਜਵਾਨ ਨੂੰ ਰਾਊਂਡਅਪ ਵੀ ਕਰ ਲਿਆ ਗਿਆ ਹੈ। ਉਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!