ਪੁੱਤ ਗਿਆ ਕੰਮ ਤਾਂ ਕਮਰੇ ਵਿਚ ਬਾਲ ਲਈ ਅੰਗੀਠੀ, ਲੱਗ ਗਈ ਅੱਗ, ਮੰਜੇ ਉਤੇ ਪਈ ਮਾਂ ਹੋ ਗਈ ਖਾਕ

ਪੁੱਤ ਗਿਆ ਕੰਮ ਤਾਂ ਕਮਰੇ ਵਿਚ ਬਾਲ ਲਈ ਅੰਗੀਠੀ, ਲੱਗ ਗਈ ਅੱਗ, ਮੰਜੇ ਉਤੇ ਪਈ ਮਾਂ ਹੋ ਗਈ ਖਾਕ

ਵੀਓਪੀ ਬਿਊਰੋ, ਫਰੀਦਕੋਟ-ਫਰੀਦਕੋਟ ਦੇ ਜੈਤੋ ਵਿਚ ਚੜ੍ਹਦੀ ਸਵੇਰ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਅੰਗੀਠੀ ਸੇਕਣ ਸਮੇਂ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਮਾਂ ਪੁੱਤ ਦੋਵੇਂ ਹੀ ਰਹਿੰਦੇ ਸਨ ਤੇ ਬਜ਼ੁਰਗ ਔਰਤ ਦਾ ਪੁੱਤਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ।


ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਬਜ਼ੁਰਗ ਔਰਤ ਘਰ ਵਿਚ ਇਕੱਲੀ ਸੀ ਅਤੇ ਉਸਨੇ ਸਵੇਰ ਸਮੇਂ ਜਦੋਂ ਅੱਗ ਸੇਕਣ ਲਈ ਅੰਗੀਠੀ ਬਾਲ਼ੀ ਤਾਂ ਅੱਗ ਉਸ ਨੂੰ ਪੈ ਗਈ। ਬਜ਼ੁਰਗ ਹੋਣ ਕਾਰਨ ਔਰਤ ਮੰਜੇ ਤੋਂ ਉੱਠ ਨਹੀਂ ਸਕੀ ਅਤੇ ਕਮਰੇ ’ਚ ਹੀ ਸੜ ਕੇ ਰਾਖ਼ ਹੋ ਗਈ। ਪੁਲਿਸ ਵੱਲੋਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

error: Content is protected !!