ਵੈਬ ਸੀਰੀਜ਼ ਵਿਚ ਰੋਲ ਦੇਣ ਬਹਾਨੇ ਬਣਾ ਦਿੱਤੀ ਪੋਰ.ਨ ਫਿਲਮ, ਵੈਬ ਸਾਈਟ ਉਤੇ ਅਪਲੋਡ ਵੇਖ 18 ਸਾਲਾ ਮਾਡਲ ਦੇ ਉਡੇ ਹੋਸ਼

ਵੈਬ ਸੀਰੀਜ਼ ਵਿਚ ਰੋਲ ਦੇਣ ਬਹਾਨੇ ਬਣਾ ਦਿੱਤੀ ਪੋਰ.ਨ ਫਿਲਮ, ਵੈਬ ਸਾਈਟ ਉਤੇ ਅਪਲੋਡ ਵੇਖ 18 ਸਾਲਾ ਮਾਡਲ ਦੇ ਉਡੇ ਹੋਸ਼

ਵੀਓਪੀ ਬਿਊਰੋ, ਨੈਸ਼ਨਲ-18 ਸਾਲਾ ਮਾਡਲ ਨੂੰ ਵੈਬ ਸੀਰੀਜ਼ ਵਿਚ ਰੋਲ ਦੇਣ ਬਹਾਨੇ ਅਸ਼ਲੀਲ ਵੀਡੀਓ ਬਣਾ ਕੇ ਵੈਬ ਸਾਈਟ ਉਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤਾ ਨੇ ਥਾਣਾ ਅਰਨਾਲਾ ਸਾਗਰੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ‘ਚ ਪੁਲਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇ ਕਰੀਬ ਦੋ ਮਹੀਨੇ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।


ਪੁਲਿਸ ਮੁਤਾਬਕ ਪੀੜਤਾ ਵਸਈ ‘ਚ ਕਿਰਾਏ ਦੇ ਫਲੈਟ ‘ਚ ਰਹਿ ਰਹੀ ਸੀ। ਮਾਡਲਿੰਗ ਦੇ ਨਾਲ-ਨਾਲ ਉਹ ਬਾਲੀਵੁੱਡ ਫਿਲਮਾਂ ‘ਚ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। 1 ਨਵੰਬਰ ਨੂੰ ਇਕ ਵਿਅਕਤੀ ਨੇ ਫੋਨ ਕੀਤਾ। ਉਸ ਨੇ ਦੱਸਿਆ ਕਿ ਉਸ ਨੂੰ ਇੱਕ ਪ੍ਰੋਡਕਸ਼ਨ ਹਾਊਸ ਤੋਂ ਫੋਨ ਆ ਰਿਹਾ ਸੀ। ਉਹ ਨਵੀਂ ਵੈੱਬ ਸੀਰੀਜ਼ ਲਈ ਅਭਿਨੇਤਰੀ ਦੀ ਤਲਾਸ਼ ਕਰ ਰਿਹਾ ਹੈ। ਜੇਕਰ ਉਹ ਇਸ ਵਿੱਚ ਕੰਮ ਕਰਨਾ ਚਾਹੁੰਦੀ ਹੈ ਤਾਂ ਉਹ ਆਡੀਸ਼ਨ ਲਈ ਆ ਸਕਦੀ ਹੈ। ਇਸ ਤੋਂ ਬਾਅਦ ਉਸ ਨੂੰ ਵਿਰਾਰ ਦੇ ਅਰਨਾਲਾ ਬੀਚ ‘ਤੇ ਬੁਲਾਇਆ ਗਿਆ। ਉੱਥੇ ਉਸ ਨੂੰ ਚਾਰ ਲੋਕਾਂ ਨਾਲ ਮਿਲਣ ਲਈ ਕਿਹਾ ਗਿਆ ਸੀ।
ਇਸ ਤੋਂ ਬਾਅਦ ਉਹ ਮਾਡਲ ਨੂੰ ਇੱਕ ਹੋਟਲ ਵਿੱਚ ਲੈ ਗਏ। ਉੱਥੇ ਉਸ ਨੂੰ ਆਡੀਸ਼ਨ ਦੇ ਨਾਂ ‘ਤੇ ਨਿਊਡ ਹੋਣ ਲਈ ਕਿਹਾ ਗਿਆ। ਸੀਨ ਦੀ ਮੰਗ ਨੂੰ ਸਮਝਦੇ ਹੋਏ ਉਨ੍ਹਾਂ ਮੁਤਾਬਕ ਵੀਡੀਓ ਸ਼ੂਟ ਕਰਵਾਇਆ ਗਿਆ ਪਰ ਕੁਝ ਦਿਨਾਂ ਬਾਅਦ, ਉਸ ਦੀ ਅਸ਼ਲੀਲ ਵੀਡੀਓ ਇੱਕ ਐਡਲਟ ਵੈਬਸਾਈਟ ‘ਤੇ ਅਪਲੋਡ ਪਾਈ ਗਈ। ਇਹ ਦੇਖ ਕੇ ਪੀੜਤਾ ਦੇ ਹੋਸ਼ ਉੱਡ ਗਏ। 12 ਦਸੰਬਰ ਨੂੰ ਉਸ ਨੇ ਪੁਲਿਸ ਕੇਸ ਦਰਜ ਕਰਵਾਇਆ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਦੀ ਵਿਰਾਰ ਯੂਨਿਟ ਨੂੰ ਸੌਂਪ ਦਿੱਤੀ ਗਈ। ਪੁਲਸ ਨੇ ਵੱਖ-ਵੱਖ ਸੂਚਨਾਵਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਵਿਰਾਰ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਇੰਸਪੈਕਟਰ ਪ੍ਰਮੋਦ ਬਦਾਖ ਨੇ ਦੱਸਿਆ ਕਿ ਆਡੀਸ਼ਨ ਦੇ ਬਹਾਨੇ ਤਿੰਨ ਮੁਲਜ਼ਮਾਂ ਨੇ ਸ਼ਿਕਾਇਤਕਰਤਾਵਾਂ ਦੀਆਂ ਨਗਨ ਵੀਡੀਓ ਬਣਾਈਆਂ। ਪੈਸਿਆਂ ਲਈ ਵੈੱਬਸਾਈਟ ‘ਤੇ ਅਪਲੋਡ ਕੀਤਾ। ਇਸ ਮਾਮਲੇ ਵਿੱਚ ਅਨੁਜ ਕੁਮਾਰ ਜੈ ਪ੍ਰਕਾਸ਼ ਜੈਸਵਾਲ ਦੇ ਨਾਲ ਵਿਰਾਰ ਤੋਂ ਇੱਕ 33 ਸਾਲਾ ਔਰਤ ਨੂੰ ਗ੍ਰਿਫ਼.ਤਾਰ ਕੀਤਾ ਗਿਆ ਹੈ। ਉਸ ਤੋਂ ਪੁੱਛਗਿੱਛ ਕਰਨ ਮਗਰੋਂ ਪੁਲਿਸ ਨੇ ਤੀਜੇ ਮੁਲਜ਼ਮ ਸਰਜੂਕੁਮਾਰ ਰਮਾਕਾਂਤ ਵਿਸ਼ਵਕਰਮਾ (25) ਵਾਸੀ ਬਦਲਾਪੁਰ, ਠਾਣੇ ਨੂੰ ਵੀ ਗ੍ਰਿਫ਼.ਤਾਰ ਕਰ ਲਿਆ। ਇਨ੍ਹਾਂ ਕੋਲੋਂ ਕਈ ਸਾਮਾਨ ਬਰਾਮਦ ਹੋਇਆ ਹੈ।

error: Content is protected !!