ਜਲੰਧਰ ਦੀ ਮਾਡਲ ਨੂੰ ਸ਼ੂਟਿੰਗ ਲਈ ਸ਼ਿਮਲਾ ਲਿਜਾ ਕੇ ਬਲਾ.ਤਕਾਰ, ਜਲੰਧਰ ਰਹਿੰਦੀ ਹੈ ਮਾਡਲ, ਸੀਸੀਟੀਵੀ ਫੁਟੇਜ ਆਈ ਸਾਹਮਣੇ, ਹਿਮਾਚਲ ਪੁਲਿਸ ਲੁਧਿਆਣੇ ਮਾਰ ਰਹੀ ਛਾਪੇ

ਜਲੰਧਰ ਦੀ ਮਾਡਲ ਨੂੰ ਸ਼ੂਟਿੰਗ ਲਈ ਸ਼ਿਮਲਾ ਲਿਜਾ ਕੇ ਬਲਾ.ਤਕਾਰ, ਜਲੰਧਰ ਰਹਿੰਦੀ ਹੈ ਮਾਡਲ, ਸੀਸੀਟੀਵੀ ਫੁਟੇਜ ਆਈ ਸਾਹਮਣੇ, ਹਿਮਾਚਲ ਪੁਲਿਸ ਲੁਧਿਆਣੇ ਮਾਰ ਰਹੀ ਛਾਪੇ

ਵੀਓਪੀ ਬਿਊਰੋ ਨੈਸ਼ਨਲ-ਸ਼ੂਟਿੰਗ ਲਈ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਲਿਜਾ ਕੇ ਪੰਜਾਬੀ ਮਾਡਲ ਨਾਲ ਬਲਾ.ਤਕਾਰ ਕੀਤਾ ਗਿਆ ਹੈ। ਇਹ ਦੋਸ਼ ਜਲੰਧਰ ਨਾਲ ਸਬੰਧ ਰੱਖਦੀ ਮਾਡਲ ਨੇ ਲਾਏ। ਪੁਲਿਸ ਨੇ ਮਾਡਲ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।ਏਐਸਪੀ ਸੁਨੀਲ ਨੇਗੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੀ ਮਾਡਲ ਨੇ ਸ਼ਿਮਲਾ ‘ਚ ਪੁਲਿਸ ਨੂੰ ਬਲਾ.ਤਕਾਰ ਦੀ ਸ਼ਿਕਾਇਤ ਦਿੱਤੀ ਹੈ। ਜਲੰਧਰ ਦੀ ਰਹਿਣ ਵਾਲੀ ਪੀੜਤਾ ਨੇ ਨਿਊ ਸ਼ਿਮਲਾ ਮਹਿਲਾ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਲੜਕੀ ਨੇ ਲੁਧਿਆਣਾ ਦੇ ਨੌਜਵਾਨ ‘ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਮਾਡਲ ਨੇ ਦੱਸਿਆ ਕਿ ਉਹ 22 ਦਸੰਬਰ ਨੂੰ ਸ਼ੂਟਿੰਗ ਲਈ ਸ਼ਿਮਲਾ ਆਈ ਸੀ। ਸਾਰੇ ਸ਼ਿਮਲਾ ਦੇ ਇੱਕ ਹੋਟਲ ਵਿੱਚ ਰਾਤ ਨੂੰ ਠਹਿਰੇ ਹੋਏ ਸਨ। ਉਸ ਦੀ ਸ਼ਿਕਾਇਤ ਅਨੁਸਾਰ ਇਸ ਦੌਰਾਨ ਮੁਲਜ਼ਮ ਨੌਜਵਾਨ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। 23 ਸਾਲਾ ਪੀੜਤ ਮਾਡਲ ਨੇ ਬੁੱਧਵਾਰ ਨੂੰ ਨਿਊ ਸ਼ਿਮਲਾ ਮਹਿਲਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਮਲਾ ਦੇ ਐਸਐਸਪੀ ਸੁਨੀਲ ਨੇਗੀ ਨੇ ਦੱਸਿਆ ਕਿ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। 27 ਦਸੰਬਰ ਨੂੰ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਜਗਤਾਰ ਸਿੰਘ ਸੰਧੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਔਰਤ ਦੀ ਸ਼ਿਕਾਇਤ ਅਨੁਸਾਰ ਮੁਲਜ਼ਮ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲੁਧਿਆਣਾ ਤੇ ਸ਼ਿਮਲਾ ਦੇ ਧਰਮਕੋਟ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਹੋਟਲ ਵਿਚ ਇਹ ਵਾਰਦਾਤ ਦੇ ਦੋਸ਼ ਲਾਏ ਜਾ ਰਹੇ ਹਨ, ਉਸ ਦੇ ਸੀਸੀਟੀਵੀ ਵਿਚ ਮੁਲਜ਼ਮ ਕੈਦ ਮਿਲੇ ਹਨ।

error: Content is protected !!