ਜਰਮਨ ਤੋਂ ਸਾਈਕਲ ਉਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਗੋਰਾ, ਕਿਹਾ- ਰੂਹ ਨੂੰ ਸਕੂਨ ਮਿਲਿਆ

ਜਰਮਨ ਤੋਂ ਸਾਈਕਲ ਉਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਗੋਰਾ, ਕਿਹਾ- ਰੂਹ ਨੂੰ ਸਕੂਨ ਮਿਲਿਆ

ਵੀਓਪੀ ਬਿਊਰੋ, ਅੰਮ੍ਰਿਤਸਰ-ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਰਹਿੰਦੇ ਹਨ ਪਰ ਜਰਮਨ ਦੇ ਵਿਅਕਤੀ ਨੇ ਨਤਮਸਤਕ ਹੋ ਕੇ ਸ਼ਰਧਾ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਜਰਮਨ ਤੋਂ ਹਜ਼ਾਰਾਂ ਕਿਲੋਮੀਟਰ ਸਾਈਕਲ ਰਾਹੀਂ ਸਫ਼ਰ ਤੈਅ ਕਰ ਕੇ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਗੁਰੂ ਦਾ ਲੰਗਰ ਛੱਕ ਕੇ ਬਹੁਤ ਖੁਸ਼ ਹੋਇਆ। ਇਸ ਦੌਰਾਨ ਉਸ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਮਿੱਟੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਅਪੀਲ ਵੀ ਕੀਤੀ ।

ਜਰਮਨੀ ਦੇ ਵਿਅਕਤੀ ਨੇ ਦੱਸਿਆ ਕਿ ਉਹ 205 ਦਿਨਾਂ ‘ਚ 10,500 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਭਾਰਤ ਪਹੁੰਚਿਆ ਹੈ। ਇਸ ਦੌਰਾਨ ਵਿਅਕਤੀ ਦੇ ਮੂੰਹ ‘ਤੇ ਬੇਹੱਦ ਖੁਸ਼ੀ ਨਜ਼ਰ ਆਈ। ਸ੍ਰੀ ਹਰਿਮੰਦਰ ਸਾਹਿਬ ਦੀ ਤਾਰੀਫ਼ ਕਰਦਿਆਂ ਵਿਅਕਤੀ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ‘ਚ ਕਦੇ ਇੰਨਾ ਵੱਡਾ ਮੰਦਰ ਨਹੀਂ ਦੇਖਿਆ, ਜੋ ਕਿ ਰੂਹ ਨੂੰ ਬੇਹੱਦ ਸਕੂਲ ਦਿੰਦਾ ਹੈ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਜਗ੍ਹਾ ਦੀ ਯਾਤਰਾ ਕੀਤੀ ਹੈ।

error: Content is protected !!