ਨਸ਼ੇ ਵਿਚ ਏਐਸਆਈ ਨੇ ਕੀਤਾ ਹੰਗਾਮਾ, ਆਪਣੇ ਐਸਐਚਓ ਨੂੰ ਬੋਲਿਆ ਗਾਲ੍ਹ ਮੰਦਾ, ਵੀਡੀਓ ਵਾਇਰਲ

ਨਸ਼ੇ ਵਿਚ ਏਐਸਆਈ ਨੇ ਕੀਤਾ ਹੰਗਾਮਾ, ਆਪਣੇ ਐਸਐਚਓ ਨੂੰ ਬੋਲਿਆ ਗਾਲ੍ਹ ਮੰਦਾ, ਵੀਡੀਓ ਵਾਇਰਲ

ਵੀਓਪੀ ਬਿਊਰੋ, ਖੰਨਾ-ਖੰਨਾ ‘ਚ ਸ਼ਰਾਬੀ ਏਐਸਆਈ ਨੇ ਰੱਜ ਕੇ ਹੰਗਾਮਾ ਕੀਤਾ। ਸੋਸ਼ਲ ਮੀਡੀਆ ਉਤੇ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਏਐਸਆਈ ਆਪਣੇ ਐਸਐਚਓ ਨੂੰ ਗਾਲ੍ਹਾਂ ਕੱਢ ਰਿਹਾ ਹੈ ਤੇ ਚੰਗਾ ਮਾੜਾ ਬੋਲ ਰਿਹਾ ਹੈ। ਇ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ਏਐਸਆਈ ਸੂਰਜਦੀਨ ਨੇ ਡਿਊਟੀ ਦੌਰਾਨ ਨਸ਼ੇ ਵਿਚ ਲਗ ਰਿਹਾ ਸੀ। ਜਿਸ ਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐੱਸ.ਐੱਚ.ਓ.ਥਾਣਾ ਕਲਰਕ ਦੇ ਨਾਲ ਏਐੱਸਆਈ ਸੂਰਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਏ।


ਏਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। ਐਸਐਚਓ ਨਾਲ ਬਦਸਲੂਕੀ ਕੀਤੀ। ਤਕਰਾਰ ਵੀ ਹੋਈ। ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।
ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਨੇ ਡਿਊਟੀ ਦੌਰਾਨ ਗਲਤ ਕੰਮ ਕੀਤੇ। ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!