ਸੁਨੀਲ ਜਾਖੜ ਨੂੰ ਬੋਲੇ ਸੀਐਮ ਮਾਨ, ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ?

ਸੁਨੀਲ ਜਾਖੜ ਨੂੰ ਬੋਲੇ ਸੀਐਮ ਮਾਨ, ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ?


ਵੀਓਪੀ ਬਿਊਰੋ, ਚੰਡੀਗੜ੍ਹ-26 ਜਨਵਰੀ ਦੀਆਂ ਝਾਕੀਆਂ ਵਿਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਇਸ ਵਿਚਾਲੇ ਸਿਆਸਤ ਜ਼ੋਰਾਂ ਉਤੇ ਹੈ। ਰੱਖਿਆ ਮੰਤਰਾਲਾ ਵੱਲੋਂ 26 ਜਨਵਰੀ ਦੀਆਂ ਝਾਕੀਆਂ ਦੇ ਡਿਜ਼ਾਈਨ ਜਨਤਕ ਕੀਤੇ ਜਾਣ ਉਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ‘ਤੇ ਤੰਜ ਕੱਸਿਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਜਨਤਕ ਕੀਤੇ ਝਾਕੀ ਦੇ ਡਿਜ਼ਾਈਨ ਵਿੱਚ CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਕੋਈ ਤਸਵੀਰ ਨਹੀਂ ਹੈ।

ਇਸ ਸਬੰਧੀ ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਇੱਕ ਖਬਰ ਵੀ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਵੱਲੋਂ ਰੱਦ ਕੀਤੀਆਂ ਗਈਆਂ ਪੰਜਾਬ ਦੀਆਂ ਝਾਕੀਆਂ ਉਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਸਨ।
ਇਸ ਸਬੰਧੀ CM ਮਾਨ ਨੇ ਸੋਸ਼ਲ ਮੀਡੀਆ ਐਕਸ ਉਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ਸੁਨੀਲ ਜਾਖੜ ਜੀ ਹੁਣ ਕਿਹੜੇ ਮੂੰਹ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ? 26 ਜਨਵਰੀ ਦੀਆਂ ਝਾਕੀਆਂ ਦੇ ਮਾਮਲੇ ਵਿੱਚ ਤੁਸੀਂ ਭਾਜਪਾ ਦੇ ਕਹਿਣ ’ਤੇ ਪੰਜਾਬ ਦੇ ਪੱਖ ਵਿੱਚ ਖੜ੍ਹਨ ਦੀ ਬਜਾਏ ਅਰਵਿੰਦ ਕੇਜਰੀਵਾਲ ਤੇ ਮੇਰੇ ਉਤੇ ਝੂਠੇ ਅਤੇ ਬੇਤੁੱਕੇ ਇਲਜ਼ਾਮ ਲਗਾਏ । ਹੁਣ ਤਾਂ ਰੱਖਿਆ ਮੰਤਰਾਲੇ ਨੇ ਵੀ ਸਪੱਸ਼ਟ ਕਰ ਦਿੱਤਾ…ਪੰਜਾਬੀ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ।”

error: Content is protected !!