“ਐਨੀਮਲ” ‘ਚ ਨਿਭਾਇਆ ਰਣਬੀਰ ਦੇ ‘ਬਾਡੀ ਗੁਆਰਡ’ ਦਾ ਰੋਲ, ਅਸਲ ਜ਼ਿੰਦਗੀ ‘ਚ ਬਚਾਈ ਖੁਦ.ਕੁਸ਼ੀ ਕਰ ਰਹੀ ਕੁੜੀ ਦੀ ਜਾਨ, ਵੇਖੋ ਵੀਡੀਓ

“ਐਨੀਮਲ” ‘ਚ ਨਿਭਾਇਆ ਰਣਬੀਰ ਦੇ ‘ਬਾਡੀ ਗੁਆਰਡ’ ਦਾ ਰੋਲ, ਅਸਲ ਜ਼ਿੰਦਗੀ ‘ਚ ਬਚਾਈ ਖੁਦ.ਕੁਸ਼ੀ ਕਰ ਰਹੀ ਕੁੜੀ ਦੀ ਜਾਨ, ਵੇਖੋ ਵੀਡੀਓ

ਵੀਓਪੀ ਬਿਊਰੋ, ਨੈਸ਼ਨਲ-ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ‘ਐਨੀਮਲ’ ‘ਚ ਰਣਬੀਰ ਕਪੂਰ ਦੇ ਆਨ ਸਕ੍ਰੀਨ ਭਰਾ ਤੇ ਉਸ ਦੇ ਬਾਡੀਗਾਰਡ ਵਾਂਗ ਨਾਲ ਨਾਲ ਰਹਿਣ ਵਾਲੇ ਅਦਾਕਾਰ ਰੀਅਲ ਟਾਈਮ ਵਿਚ ਹੀਰੋ ਹੈ। ਰੀਅਲ ਟਾਈਮ ਵਿਚ ਵੀ ਬਾਡੀਗੁਆਰਡ ਵਾਂਗ ਉਨ੍ਹਾਂ ਨੇ ਸੁਸਾ.ਈਡ ਕਰ ਰਹੀ ਕੁੜੀ ਦੀ ਜਾਨ ਬਚਾਈ ਸੀ। ਇਹ ਅਦਾਕਾਰ ਹੈ ਮਨਜੋਤ ਸਿੰਘ।


ਮਨਜੋਤ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਇਕ ਲੜਕੀ ਨੂੰ ਖੁਦ.ਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਕਲਿੱਪ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਲੋਕ ਮਨਜੋਤ ਸਿੰਘ ਦੀ ਤਾਰੀਫ ਕਰ ਰਹੇ ਹਨ। ਲੋਕ ਉਸ ਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ।
5 ਜਨਵਰੀ 2024 ਨੂੰ ਮਨਜੋਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 2019 ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਕਲਿੱਪ ‘ਚ ਉਹ ਇਕ ਲੜਕੀ ਨੂੰ ਖੁਦ.ਕੁਸ਼ੀ ਤੋਂ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ। ਕਲਿੱਪ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਇਮਾਰਤ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਉਦੋਂ ਹੀ ਮਨਜੋਤ ਸਿੰਘ ਆ ਕੇ ਬੱਚੀ ਨੂੰ ਬਚਾਉਂਦਾ ਹੈ।


ਲੋਕ ਮਨਜੋਤ ਸਿੰਘ ਦੇ ਇਸ ਦਲੇਰੀ ਭਰੇ ਕੰਮ ਦੀ ਤਾਰੀਫ ਕਰ ਰਹੇ ਹਨ ਤੇ ਉਸਨੂੰ ਅਸਲ ਜ਼ਿੰਦਗੀ ਦਾ ਹੀਰੋ ਕਹਿ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਭਰਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਅਸਲ ਜ਼ਿੰਦਗੀ ਦੇ ਹੀਰੋ ਵੀ ਹੋ। ਬਹੁਤ ਵਧੀਆ। ਇਕ ਨੇ ਕਿਹਾ, ‘ਸ਼ੇਰ ਵਾਲਾ ਕੰਮ ਕੀਤਾ ਹੈ।’ ਇਕ ਹੋਰ ਨੇ ਲਿਖਿਆ, ਟਤੁਸੀਂ ਪਹਿਲਾਂ ਹੀ ਇਕ ਹੀਰੋ ਹੋ।ਟ ਇੱਕ ਪ੍ਰਸ਼ੰਸਕ ਨੇ ਲਿਖਿਆ, ‘ਮਹਾਨ ਵਿਅਕਤੀ।’ ਇਕ ਨੇ ਕਿਹਾ, ‘ਰੀਅਲ ਲਾਈਫ ਹੀਰੋ। ਮੈਨੂੰ ਨਹੀਂ ਪਤਾ ਸੀ ਕਿ ਇਹ ਤੁਸੀਂ ਸੀ। ਤੁਹਾਨੂੰ ਸਲਾਮ।” ਇਸੇ ਤਰ੍ਹਾਂ ਲੋਕ ਮਨਜੋਤ ਸਿੰਘ ਦੀ ਤਾਰੀਫ ਕਰ ਰਹੇ ਹਨ।
ਮਨਜੋਤ ਸਿੰਘ ਨੇ ਰਣਬੀਰ ਕਪੂਰ, ਬੌਬੀ ਦਿਓਲ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ‘ਐਨੀਮਲ’ ‘ਚ ਇਕ ਬਾਡੀਗਾਰਡ ਤੇ ਦੋਸਤ ਦੀ ਭੂਮਿਕਾ ਨਿਭਾਈ ਸੀ। ਅਰਜਨ ਵੈਲੀ ਗੀਤ ‘ਚ ਮਨਜੋਤ ਅਤੇ ਬਾਕੀ ਕਲਾਕਾਰਾਂ ਨੇ ਖੂਬ ਲਾਈਮਲਾਈਟ ਹਾਸਲ ਕੀਤੀ ਸੀ।

error: Content is protected !!