ਜਹਾਜ਼ ਸਮੁੰਦਰ ਵਿਚ ਡਿੱਗਾ, ਮਸ਼ਹੂਰ ਐਕਟਰ ਤੇ ਉਸ ਦੀਆਂ ਦੋ ਧੀਆਂ ਦੀ ਮੌ.ਤ

ਜਹਾਜ਼ ਸਮੁੰਦਰ ਵਿਚ ਡਿੱਗਾ, ਮਸ਼ਹੂਰ ਐਕਟਰ ਤੇ ਉਸ ਦੀਆਂ ਦੋ ਧੀਆਂ ਦੀ ਮੌ.ਤ


ਵੀਓਪੀ ਬਿਊਰੋ ਇੰਟਰਨੈਸ਼ਨਲ-ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਮਸ਼ਹੂਰ ਅਭਿਨੇਤਾ ਤੇ ਉਸ ਦੀਆਂ ਦੋ ਧੀਆਂ ਦੀ ਮੌ.ਤ ਹੋ ਗਈ। ਪੂਰਬੀ ਕੈਰੇਬੀਅਨ ਵਿੱਚ ਇੱਕ ਛੋਟੇ ਨਿੱਜੀ ਟਾਪੂ ਨੇੜੇ ਇਹ ਹਾਦਸਾ ਵਾਪਰਿਆ, ਜਿਸ ਵਿਚ ਅਮਰੀਕੀ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਅਤੇ ਉਸ ਦੀਆਂ 2 ਧੀਆਂ ਦੀ ਮੌ.ਤ ਹੋ ਗਈ। ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਵੀਰਵਾਰ ਨੂੰ ਬੇਕੀਆ ਨੇੜੇ ਪੇਟਿਟ ਨੇਵਿਸ ਟਾਪੂ ਦੇ ਪੱਛਮ ਵਿੱਚ ਵਾਪਰਿਆ।

ਅਦਾਕਾਰ ਇਕ ਛੋਟੇ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਬੈਠ ਕੇ ਪੇਗੇਟ ਫਾਰਮ ਇਲਾਕੇ ਵਿਚ ਜੇ.ਐੱਫ. ਮਿਸ਼ੇਲ ਏਅਰ ਪੋਰਟ ਤੋਂ ਸੇਂਟ ਲੂਸੀਆ ਵੱਲ ਜਾ ਰਹੇ ਸਨ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਣ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਕਿਸੇ ਤਕਨੀਕੀ ਖਰਾਬੀ ਕਾਰਨ ਸਮੁੰਦਰ ਵਿੱਚ ਡਿੱਗ ਗਿਆ। ਪੇਗੇਟ ਫਾਰਮ ਵਿਖੇ ਮੌਜੂਦ ਮਛੇਰਿਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੇ ਐੱਸ.ਵੀ.ਜੀ ਕੋਸਟ ਗਾਰਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜਾਨ ਗੁਆਉਣ ਵਾਲੀਆਂ ਅਦਾਕਾਰ ਦੀਆਂ ਧੀਆਂ 10 ਸਾਲਾ ਮਦਿਤਾ ਕਲੇਪਸਰ ਅਤੇ 12 ਸਾਲਾ ਅਨਿਕ ਕਲੇਪਸਰ ਹਨ। ਉਥੇ ਹੀ ਇਸ ਹਾਦਸੇ ਵਿੱਚ ਪਾਇਲਟ ਰੌਬਰਟ ਸਾਕਸ ਦੀ ਵੀ ਮੌ.ਤ ਹੋ ਗਈ।

error: Content is protected !!