ਲੁਧਿਆਣਾ: ਚੱਲਦੀ ਕਾਰ ਵਿਚ ਕਰ ਰਹੇ ਸੀ ਹੁੱਲੜਬਾਜ਼ੀ, ਡਿਵਾਈਡਰ ਵਿਚ ਵੱਜਣ ਮਗਰੋਂ ਇੰਜਣ ਵਿਚ ਹੋਇਆ ਧਮਾਕਾ, ਵਿਦਿਆਰਥੀਆਂ ਨੇ ਛਾਲਾਂ ਮਾਰ…

ਲੁਧਿਆਣਾ: ਚੱਲਦੀ ਕਾਰ ਵਿਚ ਕਰ ਰਹੇ ਸੀ ਹੁੱਲੜਬਾਜ਼ੀ, ਡਿਵਾਈਡਰ ਵਿਚ ਵੱਜਣ ਮਗਰੋਂ ਇੰਜਣ ਵਿਚ ਹੋਇਆ ਧਮਾਕਾ, ਵਿਦਿਆਰਥੀਆਂ ਨੇ ਛਾਲਾਂ ਮਾਰ…

ਵੀਓਪੀ ਬਿਊਰੋ, ਲੁਧਿਆਣਾ : ਸ਼ਹਿਰ ਦੇ ਫਿਰੋਜ਼ਪੁਰ ਰੋਡ ‘ਤੇ ਰਾਤ 10.45 ਵਜੇ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਦਰਅਸਲ, ਕਾਰ ਵਿਚ ਵਿਦੇਸ਼ੀ ਵਿਦਿਆਰਥੀ ਹੁੱਲੜਬਾਜ਼ੀ ਕਰ ਰਹੇ ਸਨ ਕਿ ਉਨ੍ਹਾਂ ਦੀ ਵਰਨਾ ਕਾਰ ਡਿਵਾਈਡਰ ਨਾਲ ਜਾ ਟਕਰਾਈ। ਜਿਸ ਕਾਰਨ ਇੰਜਣ ਵਿਚ ਧਮਾਕਾ ਹੋ ਗਿਆ ਤੇ ਅੱਗ ਲੱਗ ਗਈ। ਇਸ ਵਿਚ ਕੁਝ ਵਿਦੇਸ਼ੀ ਵਿਦਿਆਰਥੀ ਸਨ ਤੇ ਉਹ ਸਮੇਂ ਸਿਰ ਬਾਹਰ ਨਿਕਲ ਆਏ।ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਕਾਰ ‘ਚ ਹੰਗਾਮਾ ਕਰ ਰਹੇ ਸਨ। ਕੁਝ ਦੇਰ ਬਾਅਦ ਪੁਲਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ।

ਜਾਂਚ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਕਾਰ ‘ਚ ਨਾਈਜੀਰੀਅਨ ਵਿਦਿਆਰਥੀ ਮੌਜੂਦ ਸਨ ਤੇ ਉਹ ਗੱਡੀ ਚਲਾਉਂਦੇ ਸਮੇਂ ਕਾਫੀ ਰੌਲਾ ਪਾ ਰਹੇ ਸਨ ਤੇ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਬਾਹਰ ਆ ਗਏ। ਜਿਸ ਤੋਂ ਬਾਅਦ ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ ਤੇ ਇਸ ਕਾਰਨ ਸੜਕ ਜਾਮ ਹੋ ਗਈ।
ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਕਾਰ ਡਿਵਾਈਡਰ ਨਾਲ ਟਕਰਾਈ ਤਾਂ ਕੁਝ ਸਕਿੰਟਾਂ ਬਾਅਦ ਬੋਨਟ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿਵੇਂ ਹੀ ਵਿਦਿਆਰਥੀ ਕਾਰ ‘ਚੋਂ ਬਾਹਰ ਨਿਕਲੇ ਤਾਂ ਅਚਾਨਕ ਇੰਜਣ ‘ਚ ਧਮਾਕਾ ਹੋ ਗਿਆ।

error: Content is protected !!