ਜਲੰਧਰ ਬੱਸ ਸਟੈਂਡ ‘ਤੇ ਹੰਗਾਮਾ, ਨਸ਼ੇ ਵਿਚ ਧੁੱਤ ਦੋ ਕੁੜੀਆਂ ਭਿੜੀਆਂ, ਛੁਡਾਉਣ ਆਉਣ ਵਾਲੇ ਦੇ ਵੱਢ ਦਿੰਦੀਆਂ ਸੀ ਦੰਦੀ, ਨਿੰਬੂ ਚਟਾ ਕੇ ਉਤਰਾਵਾਇਆ ਨਸ਼ਾ, ਵੀਡੀਓ ਵਾਇਰਲ

ਜਲੰਧਰ ਬੱਸ ਸਟੈਂਡ ‘ਤੇ ਹੰਗਾਮਾ, ਨਸ਼ੇ ਵਿਚ ਧੁੱਤ ਦੋ ਕੁੜੀਆਂ ਭਿੜੀਆਂ, ਛੁਡਾਉਣ ਆਉਣ ਵਾਲੇ ਦੇ ਵੱਢ ਦਿੰਦੀਆਂ ਸੀ ਦੰਦੀ, ਨਿੰਬੂ ਚਟਾ ਕੇ ਉਤਰਾਵਾਇਆ ਨਸ਼ਾ, ਵੀਡੀਓ ਵਾਇਰਲ


ਵੀਓਪੀ, ਜਲੰਧਰ : ਜਲੰਧਰ ਦੇ ਬੱਸ ਸਟੈਂਡ ‘ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਵਿਚ ਧੁੱਤ ਦੋ ਲੜਕੀਆਂ ਆਪਸ ਵਿਚ ਝਗੜਾ ਕਰਨ ਲੱਗੀਆਂ। ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਨਸ਼ੇ ‘ਚ ਸਨ ਅਤੇ ਉਨ੍ਹਾਂ ਦੇ ਨਾਲ ਇਕ ਬੱਚਾ ਵੀ ਸੀ। ਜਿਹੜਾ ਵੀ ਉਨ੍ਹਾਂ ਨੂੰ ਛੁਡਾਉਣ ਆਉਂਦਾ ਸੀ, ਉਹ ਉਸ ਦੇ ਦੰਦੀ ਵੱਢ ਦਿੰਦੀਆਂ ਸੀ।ਉਕਤ ਲੜਕੀਆਂ ਦੇ ਹੰਗਾਮੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਨਸ਼ੇ ਦੀ ਹਾਲਤ ‘ਚ ਨਜ਼ਰ ਆ ਰਹੀਆਂ ਹਨ। ਪਤਾ ਲੱਗਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਸੀ ਅਤੇ ਗੱਲ ਲੜਾਈ ਤੱਕ ਪਹੁੰਚ ਗਈ ਸੀ।

ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਔਰਤਾਂ ਨੇਪਾਲੀ ਭਾਸ਼ਾ ‘ਚ ਗੱਲ ਕਰ ਰਹੀਆਂ ਸਨ। ਉਹ ਇੰਨਾ ਨਸ਼ੇ ‘ਚ ਸੀ ਕਿ ਲੜਦੇ-ਲੜਦੇ ਫੁੱਟਪਾਥ ‘ਤੇ ਡਿੱਗ ਪਈ ਅਤੇ ਉੱਠ ਨਹੀਂ ਸਕੀ। ਇਸ ਦੌਰਾਨ ਜਦੋਂ ਮੌਕੇ ‘ਤੇ ਮੌਜੂਦ ਲੋਕਾਂ ਨੇ ਲੇਡੀ ਗਾਰਡ ਦੀ ਮਦਦ ਨਾਲ ਨਸ਼ੇ ‘ਚ ਧੁੱਤ ਔਰਤਾਂ ਨੂੰ ਨਿੰਬੂ ਚਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਨਿੰਬੂ ਪਿਆਇਆ ਗਿਆ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਨੇਪਾਲੀ ਲੜਕੀ ਨੇ ਗੜ੍ਹਾ ਇਲਾਕੇ ਵਿਚ ਹੰਗਾਮਾ ਕੀਤਾ ਸੀ ਅਤੇ ਆਟੋ ਤੋਂ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ।

error: Content is protected !!