ਨਾਬਾਲਿਗ ਲੜਕੀ ਨੂੰ ‘ਚਿੱਟੇ’ ਦੀ ਲੱਤ ਲਗਾ ਕੇ 3 ਸਾਲ ਕਰਦਾ ਰਿਹਾ ਬਲਾਤਕਾਰ, ਵੀਡੀਓ ਬਣਾ ਕੇ ਦਿੰਦਾ ਸੀ ਧਮਕੀਆਂ

ਨਾਬਾਲਿਗ ਲੜਕੀ ਨੂੰ ‘ਚਿੱਟੇ’ ਦੀ ਲੱਤ ਲਗਾ ਕੇ 3 ਸਾਲ ਕਰਦਾ ਰਿਹਾ ਬਲਾਤਕਾਰ, ਵੀਡੀਓ ਬਣਾ ਕੇ ਦਿੰਦਾ ਸੀ ਧਮਕੀਆਂ

 

ਵੀਓਪੀ ਬਿਊਰੋ – ਅੰਮ੍ਰਿਤਸਰ ਜ਼ਿਲ੍ਹੇ ‘ਚ ਪਿੰਡ ਦਾ ਇਕ ਵਿਅਕਤੀ ਤਿੰਨ ਸਾਲ ਤੱਕ ਨਾਬਾਲਗ ਨਾਲ ਬਲਾਤਕਾਰ ਕਰਦਾ ਰਿਹਾ। ਦੋਸ਼ੀ ਨੇ ਧੋਖੇ ਨਾਲ ਲੜਕੀ ਦੀ ਫੋਟੋ ਖਿੱਚ ਲਈ ਅਤੇ ਵੀਡੀਓ ਵੀ ਬਣਾ ਲਈ। ਇਸ ਦੇ ਆਧਾਰ ‘ਤੇ ਉਹ ਪੀੜਤਾ ਨੂੰ ਬਲੈਕਮੇਲ ਕਰਦਾ ਸੀ।


ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਦੱਸਿਆ ਕਿ ਮੁਲਜ਼ਮ ਤਿੰਨ ਸਾਲ ਪਹਿਲਾਂ ਉਸ ਨੂੰ ਮਿਲਿਆ ਸੀ। ਜਾਣ-ਪਛਾਣ ਤੋਂ ਬਾਅਦ ਮੁਲਜ਼ਮ ਉਸ ਨੂੰ ਕਿਤੇ ਲੈ ਜਾਂਦਾ ਸੀ ਅਤੇ ਉੱਥੇ ਉਸ ਨਾਲ ਬਲਾਤਕਾਰ ਕਰਦਾ ਸੀ। ਜਬਰ ਜਨਾਹ ਤੋਂ ਬਾਅਦ ਉਸ ਨੂੰ ਚਿੱਟੇ ਦਾ ਨਸ਼ਾ ਵੀ ਕਰਵਾ ਦਿੱਤਾ।


ਕੁਝ ਸਮੇਂ ਬਾਅਦ ਉਸ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਆਪਣੇ ਦੋਸਤਾਂ ਨਾਲ ਵੀ ਜਾਣ ਲਈ ਕਿਹਾ। ਇਸ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਿਸ ਨੇ ਤਿੰਨ ਮਹੀਨੇ ਤੱਕ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ 9 ਜਨਵਰੀ ਨੂੰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਤਿੰਨ ਸਾਲ ਪਹਿਲਾਂ ਲੜਕੀ ਨਾਬਾਲਗ ਸੀ। ਜਿਸ ਕਾਰਨ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜੰਡਿਆਲਾ ਦੀ ਪੁਲਿਸ ਨੇ ਜਬਰ ਜਨਾਹ, ਬਲੈਕਮੇਲਿੰਗ ਅਤੇ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!