ਜਲੰਧਰ ਵਿਚ ਇਕ ਹੋਰ ਪੁਲਿਸ ਮੁਲਾਜ਼ਮ ਦੇ ਸਿਰ ਵਿਚ ਵੱਜੀ ਗੋਲ਼ੀ, ਸਬ ਇੰਸਪੈਕਟਰ ਦੀ ਮੌਕੇ ਉਤੇ ਹੋ ਗਈ ਮੌ.ਤ

ਜਲੰਧਰ ਵਿਚ ਇਕ ਹੋਰ ਪੁਲਿਸ ਮੁਲਾਜ਼ਮ ਦੇ ਸਿਰ ਵਿਚ ਵੱਜੀ ਗੋਲ਼ੀ, ਸਬ ਇੰਸਪੈਕਟਰ ਦੀ ਮੌਕੇ ਉਤੇ ਹੋ ਗਈ ਮੌ.ਤ


ਜਲੰਧਰ (ਵੀਓਪੀ ਬਿਊਰੋ)- ਜਲੰਧਰ ਵਿਚ ਇਕ ਹੋਰ ਪੁਲਿਸ ਮੁਲਾਜ਼ਮ ਦੇ ਸਿਰ ਵਿਚ ਗੋਲ਼ੀ ਵੱਜੀ ਹੈ, ਜਿਸ ਕਾਰਨ ਉਸ ਦੀ ਮੌਕੇ ਉਤੇ ਮੌ.ਤ ਹੋ ਗਈ। ਉਸ ਦੀ ਪਛਾਣ ਸਬ-ਇੰਸਪੈਕਟਰ ਭੁਪਿੰਦਰ ਸਿੰਘ ਵਜੋਂ ਹੋਈ ਹੈ। ਦੱਸਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਡੀਐਸਪੀ ਦਲਬੀਰ ਸਿੰਘ ਦਿਓਲ ਦੇ ਸਿਰ ਵਿਚ ਗੋਲ਼ੀ ਲੱਗਣ ਕਾਰਨ ਮੌ.ਤ ਹੋ ਗਈ ਸੀ। ਹਾਲਾਂਕਿ ਡੀਐਸਪੀ ਦਾ ਕਤਲ ਹੋਇਆ ਸੀ। ਆਟੋ ਚਾਲਕ ਨੇ ਡੀਐਸਪੀ ਦੀ ਸਰਕਾਰੀ ਹਥਿਆਰ ਖੋਹ ਕੇ ਗੋਲੀ ਮਾਰੀ ਸੀ। ਜਦਕਿ ਤਾਜ਼ਾ ਮਾਮਲੇ ਵਿਚ ਸਬ ਇੰਸਪੈਕਟਰ ਭੁਪਿੰਦਰ ਸਿੰਘ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ ਕਿ ਗੋਲ਼ੀ ਚੱਲ ਗਈ। ਭੁਪਿੰਦਰ ਸਿੰਘ ਦੀ ਮੌਕੇ ਉਤੇ ਮੌ.ਤ ਹੋ ਗਈ।


ਸੀ. ਆਈ. ਏ. 50 ਸਾਲਾ ਸਬ-ਇੰਸਪੈਕਟਰ, ਜੋ ਕਿ ਦਿਹਾਤੀ ਇਲਾਕੇ ’ਚ ਸੇਵਾ ਨਿਭਾਅ ਰਿਹਾ ਸੀ, ਭੋਗਪੁਰ ਦਾ ਰਹਿਣ ਵਾਲਾ ਸੀ। ਮਾਮਲੇ ਦੀ ਜਾਂਚ ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਇੰਸ. ਭੁਪਿੰਦਰ ਸਿੰਘ ਸੀ. ਆਈ. ਏ. ਸਟਾਫ ਦਿਹਾਤੀ ਦੇ ਦਫਤਰ ਕੋਲ ਬਣੀ ਪਾਰਕਿੰਗ ’ਚ ਬੁੱਧਵਾਰ ਸ਼ਾਮ ਕਰੀਬ 6.30 ਵਜੇ ਆਪਣੀ ਕਾਰ ’ਚ ਬੈਠ ਕੇ 9 ਐੱਮ. ਐੱਮ. ਦੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੇ ਪਿਸਤੌਲ ’ਚੋਂ ਗੋ.ਲੀ ਚੱਲ ਗਈ, ਜੋ ਉਸ ਦੇ ਸਿਰ ’ਚ ਲੱਗੀ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਭੁਪਿੰਦਰ ਸਿੰਘ ਦੀ ਮੌ.ਤ ਹੋ ਚੁੱਕੀ ਸੀ ਤੇ ਉਸ ਦਾ ਸਿਰ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਸੀ। ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਤੇ ਮ੍ਰਿਤਕ ਦੀ ਕਾਰ ਤੇ ਉਸ ਦਾ ਸਰਕਾਰੀ ਪਿਸਤੌਲ ਆਪਣੇ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਐੱਸ. ਆਈ. ਭੁਪਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਵੀਰਵਾਰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾ.ਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

error: Content is protected !!