ਧੀ ਦੇ ਵਿਆਹ ਤੋਂ ਬਾਅਦ ਹੁਣ ਖੁਦ ਦੇ ਵਿਆਹ ਦੀ ਤਿਆਰੀ ‘ਚ ਆਮਿਰ ਖਾਨ, ਆਪਣੇ ਤੋਂ ਅੱਧੀ ਉਮਰ ਦੀ ਹੀਰੋਇਨ ਨਾਲ ਚੱਲ ਰਿਹਾ ਅਫੇਅਰ

ਧੀ ਦੇ ਵਿਆਹ ਤੋਂ ਬਾਅਦ ਹੁਣ ਖੁਦ ਦੇ ਵਿਆਹ ਦੀ ਤਿਆਰੀ ‘ਚ ਆਮਿਰ ਖਾਨ, ਆਪਣੇ ਤੋਂ ਅੱਧੀ ਉਮਰ ਦੀ ਹੀਰੋਇਨ ਨਾਲ ਚੱਲ ਰਿਹਾ ਅਫੇਅਰ

ਮੁੰਬਈ (ਵੀਓਪੀ ਬਿਊਰੋ)- ਆਮਿਰ ਖਾਨ ਆਖਰੀ ਵਾਰ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏ ਸਨ। ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾਉਣ ਤੋਂ ਇਲਾਵਾ ਆਮਿਰ ਖਾਨ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਸੀ। ਇਸ ਨੂੰ ਅਦਾਕਾਰ ਦਾ ਡਰੀਮ ਪ੍ਰੋਜੈਕਟ ਦੱਸਿਆ ਜਾ ਰਿਹਾ ਸੀ ਪਰ ਜਦੋਂ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ ਤਾਂ ਆਮਿਰ ਖਾਨ ਨੇ ਫਿਲਮਾਂ ਤੋਂ ਬ੍ਰੇਕ ਲੈ ਲਈ। ਲਗਭਗ ਡੇਢ ਸਾਲ ਦੇ ਬ੍ਰੇਕ ਤੋਂ ਬਾਅਦ ਆਮਿਰ ਖਾਨ ਇਕ ਵਾਰ ਫਿਰ ਵੱਡੇ ਪਰਦੇ ‘ਤੇ ਵਾਪਸੀ ਲਈ ਤਿਆਰ ਹਨ। ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।

ਆਮਿਰ ਖਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਜਲਦ ਹੀ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਅਤੇ ਸੰਨੀ ਦਿਓਲ ਨਾਲ ਫਿਲਮ ‘ਲਾਹੌਰ 1947’ ‘ਤੇ ਕੰਮ ਕਰਨ ਜਾ ਰਹੇ ਹਨ। ਇਸ ਫਿਲਮ ‘ਚ ਸੰਨੀ ਦਿਓਲ ਮੁੱਖ ਭੂਮਿਕਾ ਨਿਭਾਉਣਗੇ ਜਦਕਿ ਆਮਿਰ ਖਾਨ ਸਿਰਫ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਸੰਭਾਲਣਗੇ। ਕੁਝ ਸਮਾਂ ਪਹਿਲਾਂ ਆਮਿਰ ਖਾਨ ਨੇ ‘ਤਾਰੇ ਜ਼ਮੀਨ ਪਰ’ ਦੀ ਸੀਕਵਲ ਫਿਲਮ ‘ਸਿਤਾਰੇ ਜ਼ਮੀਨ ਪਰ’ ਦਾ ਐਲਾਨ ਵੀ ਕੀਤਾ ਸੀ।

ਆਮਿਰ ਖਾਨ ‘ਸਿਤਾਰੇ ਜ਼ਮੀਨ ਪਰ’ ਨਾਲ ਪਰਦੇ ‘ਤੇ ਵਾਪਸੀ ਕਰਨਗੇ। ਇਸ ਫਿਲਮ ‘ਚ ਉਹ ਲੀਡ ਐਕਟਰ ਅਤੇ ਪ੍ਰੋਡਿਊਸਰ ਦੋਵਾਂ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਸਭ ਦੇ ਵਿਚਕਾਰ, ਹੁਣ ਪਿੰਕਵਿਲਾ ਦੀ ਰਿਪੋਰਟ ਦੇ ਅਨੁਸਾਰ, ਆਮਿਰ ਖਾਨ ਜਲਦੀ ਹੀ ਇੱਕ ਹੋਰ ਫਿਲਮ ‘ਤੇ ਕੰਮ ਕਰ ਸਕਦੇ ਹਨ ਅਤੇ ਇਸ ਫਿਲਮ ਵਿੱਚ ਅਭਿਨੇਤਾ ਆਪਣੀ ‘ਦੰਗਲ’ ਦੀ ਕੋ-ਸਟਾਰ ਫਾਤਿਮਾ ਸਨਾ ਸ਼ੇਖ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਮੀਡੀਆ ਰਿਪੋਰਟ ਸਾਹਮਣੇ ਆਉਂਦੇ ਹੀ ਆਮਿਰ ਖਾਨ ਅਤੇ ਫਾਤਿਮਾ ਸਨਾ ਸ਼ੇਖ ਦੇ ਅਫੇਅਰ ਦੀਆਂ ਖਬਰਾਂ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਜ਼ੋਰ ਫੜ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਆਮਿਰ ਖਾਨ ਨੇ ਆਪਣੀ ਦੂਜੀ ਪਤਨੀ ਕਿਰਨ ਰਾਓ ਨੂੰ ਤਲਾਕ ਦਿੱਤਾ ਸੀ, ਉਦੋਂ ਵੀ ਸੋਸ਼ਲ ਮੀਡੀਆ ‘ਤੇ ਅਦਾਕਾਰਾ ਫਾਤਿਮਾ ਸਨਾ ਸ਼ੇਖ ਦੇ ਨਾਲ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਹਾਲਾਂਕਿ ਅਦਾਕਾਰਾ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਮਹਿਜ਼ ਅਫਵਾਹ ਕਰਾਰ ਦਿੱਤਾ ਸੀ ਪਰ ਹੁਣ ਇਕ ਵਾਰ ਫਿਰ ਇਹ ਚਰਚਾ ਤੇਜ਼ ਹੋ ਗਈ ਹੈ।

ਕੁਝ ਦਿਨ ਪਹਿਲਾਂ ਹੀ ਆਮਿਰ ਖਾਨ ਆਪਣੀ ਲੜਕੀ ਦਾ ਵਿਆਹ ਕਰ ਕੇ ਹਟੇ ਹਨ ਅਤੇ ਹੁਣ ਧੀ ਦੀ ਹੀ ਉਮਰ ਦੀ ਲੜਕੀ ਦੇ ਨਾਲ ਵਿਆਹ ਦੀ ਅਫਵਾਹ ਫੈਲੀ ਰਹੀ ਹੈ। ਇਹ ਅਫਵਾਹ ਹੀ ਹੈ ਜਾਂ ਸੱਚ ਹੈ, ਇਹ ਤਾਂ ਕੁਝ ਦਿਨਾਂ ਤੱਕ ਹੀ ਪਤਾ ਲੱਗੇਗਾ।

ਜਾਣਕਾਰੀ ਮੁਤਾਬਕ ਫਾਤਿਮਾ ਦਾ ਜਨਮ ਹੈਦਰਾਬਾਦ ‘ਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦਾ ਪਾਲਣ-ਪੋਸ਼ਣ ਮੁੰਬਈ ਵਿੱਚ ਹੋਇਆ ਸੀ।

ਫਾਤਿਮਾ ਦੇ ਪਿਤਾ ਵਿਪਿਨ ਸ਼ਰਮਾ ਜੰਮੂ ਦੇ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਹਨ, ਜਦੋਂ ਕਿ ਉਸ ਦੀ ਮਾਂ ਤਬੱਸੁਮ ਸ੍ਰੀਨਗਰ ਦੇ ਇੱਕ ਮੁਸਲਿਮ ਪਰਿਵਾਰ ਨਾਲ ਸਬੰਧਤ ਹੈ। ਇਹੀ ਕਾਰਨ ਹੈ ਕਿ ਫਾਤਿਮਾ ਦਾ ਪਰਿਵਾਰ ਇਸਲਾਮ ਨੂੰ ਮੰਨਦਾ ਹੈ। ਜਿਸ ਕਾਰਨ ਅਦਾਕਾਰਾ ਦਾ ਨਾਂ ਫਾਤਿਮਾ ਸਨਾ ਸ਼ੇਖ ਰੱਖਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਅਤੇ ਫਾਤਿਮਾ ਸਨਾ ਸ਼ੇਖ ਦੋ ਫਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਜੋੜੀ ‘ਦੰਗਲ’ ਅਤੇ ‘ਠਗਸ ਆਫ ਹਿੰਦੋਸਤਾਨ’ ‘ਚ ਇਕੱਠੇ ਨਜ਼ਰ ਆਈ ਸੀ। ‘ਦੰਗਲ’ ਬਾਕਸ-ਆਫਿਸ ‘ਤੇ ਬਲਾਕਬਸਟਰ ਸਾਬਤ ਹੋਈ ਜਦੋਂ ਕਿ ‘ਠਗਸ ਆਫ ਹਿੰਦੋਸਤਾਨ’ ਫਲਾਪ ਹੋ ਗਈ।

error: Content is protected !!