Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
17
ਖੂਨ ਹੋਇਆ ਸਫੇਦ ! ਸੜਕ ਉਤੇ ਸੁੱਟ ਕੇ ਵੱਡੇ ਭਰਾ ਨੂੰ ਮਾਰੀਆਂ ਲੱਤਾਂ, ਕੁੱਟ.ਮਾਰ ਕਰ ਕੇ ਉਤਾਰਿਆ ਮੌ.ਤ ਦੇ ਘਾਟ
Crime
Latest News
Punjab
ਖੂਨ ਹੋਇਆ ਸਫੇਦ ! ਸੜਕ ਉਤੇ ਸੁੱਟ ਕੇ ਵੱਡੇ ਭਰਾ ਨੂੰ ਮਾਰੀਆਂ ਲੱਤਾਂ, ਕੁੱਟ.ਮਾਰ ਕਰ ਕੇ ਉਤਾਰਿਆ ਮੌ.ਤ ਦੇ ਘਾਟ
January 17, 2024
Voice of Punjab
ਖੂਨ ਹੋਇਆ ਸਫੇਦ ! ਸੜਕ ਉਤੇ ਸੁੱਟ ਕੇ ਵੱਡੇ ਭਰਾ ਨੂੰ ਮਾਰੀਆਂ ਲੱਤਾਂ, ਕੁੱਟ.ਮਾਰ ਕਰ ਕੇ ਉਤਾਰਿਆ ਮੌ.ਤ ਦੇ ਘਾਟ
ਵੀਓਪੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 28 ‘ਚ ਇਕ ਵੱਡੀ ਵਾਰਦਾਤ ਵਾਪਰੀ ਹੈ।ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਦਾ ਕ.ਤ.ਲ ਕਰ ਦਿੱਤਾ ਹੈ। ਮ੍ਰਿਤ.ਕ ਦੀ ਪਛਾਣ ਸੈਕਟਰ-28 ਦੇ ਰਹਿਣ ਵਾਲੇ ਟੀਕਾਰਾਮ ਵਜੋਂ ਹੋਈ ਹੈ। ਸੈਕਟਰ-26 ਥਾਣਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਨਿਰਮਲਾ ਦੀ ਸ਼ਿਕਾਇਤ ’ਤੇ ਦਿਓਰ ਪਾਰਸ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫ.ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਛੋਟੇ ਭਰਾ ਪਾਰਸ ਨੇ ਵੱਡੇ ਟੀਕਾਰਾਮ ਨੂੰ ਜ਼ਬਰਦਸਤੀ ਘਰੋਂ ਬਾਹਰ ਲੈ ਜਾ ਕੇ ਕੁੱਟ.ਮਾਰ ਕੀਤੀ। ਟੀਕਾਰਾਮ ਦੀ ਪਤਨੀ ਨਿਰਮਲਾ ਦੇਵੀ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੀ.ਸੀ.ਆਰ. ਦੋਵਾਂ ਭਰਾਵਾਂ ਨੂੰ ਸੈਕਟਰ-32 ਜੀ.ਐੱਮ.ਸੀ.ਐੱਚ. ਲੈ ਗਈ, ਜਿੱਥੇ ਡਾਕਟਰਾਂ ਨੇ ਟੀਕਾਰਾਮ ਨੂੰ ਮ੍ਰਿ.ਤਕ ਐਲਾਨ ਦਿੱਤਾ।
ਨਿਰਮਲਾ ਨੇ ਪੁਲਿਸ ਨੂੰ ਦੱਸਿਆ ਕਿ 13 ਜਨਵਰੀ ਦੀ ਰਾਤ ਕਰੀਬ 11:30 ਵਜੇ ਉਸ ਦਾ ਦਿਓਰ ਪਾਰਸ ਉਸ ਦੇ ਘਰ ਆਇਆ। ਪਤੀ ਟੀਕਾਰਾਮ ਘਰ ਨਹੀਂ ਸੀ, ਇਸ ਲਈ ਦਿਓਰ ਨੇ ਫੋਨ ਕਰ ਕੇ ਉਸ ਨਾਲ ਗੱਲ ਕੀਤੀ। ਇਸ ਤੋਂ ਬਾਅਦ ਪਤੀ ਦੇਰ ਰਾਤ ਕਰੀਬ 12 ਵਜੇ ਘਰ ਆਇਆ। ਘਰ ਪਹੁੰਚ ਕੇ ਪਾਰਸ ਨਾਲ ਗੱਲ ਕਰਨ ਲੱਗਾ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਿਓਰ ਨੇ ਪਤੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਟੀਕਾਰਾਮ ਦਿਓਰ ਨੂੰ ਛੱਡ ਕੇ ਆਉਣ ਦੀ ਗੱਲ ਕਹਿੰਦੇ ਹੋਏ ਉਸ ਨਾਲ ਘਰ ਤੋਂ ਬਾਹਰ ਚਲਿਆ ਗਿਆ। ਕਾਫੀ ਸਮਾਂ ਬੀਤ ਜਾਣ ’ਤੇ ਵੀ ਜਦੋਂ ਪਤੀ ਵਾਪਿਸ ਨਹੀਂ ਆਇਆ ਤਾਂ ਉਸ ਨੇ ਆਪਣੀ ਧੀ ਉਰਮਿਲਾ ਨੂੰ ਵੇਖਣ ਲਈ ਬਾਹਰ ਭੇਜਿਆ।
ਧੀ ਨੇ ਚੀਕਦੇ ਹੋਏ ਕਿਹਾ ਕਿ ਮੰਮੀ, ਜਲਦੀ ਬਾਹਰ ਆਓ, ਪਾਪਾ ਨੂੰ ਸੜਕ ’ਤੇ ਸੁੱਟ ਕੇ ਚਾਚਾ ਲੱਤਾਂ ਨਾਲ ਮਾਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਅਤੇ ਧੀ ਨੇ ਮਿਲ ਕੇ ਪਤੀ ਨੂੰ ਦਿਓਰ ਤੋਂ ਛੁਡਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੀ.ਸੀ.ਆਰ. ਜ਼ਖਮੀ ਟੀਕਾਰਾਮ ਅਤੇ ਦਿਓਰ ਪਾਰਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਪਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ. ਰੈਫਰ ਕਰ ਦਿੱਤਾ। ਪੀ.ਜੀ.ਆਈ. ਵਿਚ ਜਾਂਚ ਤੋਂ ਬਾਅਦ ਪਤੀ ਨੂੰ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਟੀਕਾਰਾਮ ਦੀ ਮੌਤ ਲਈ ਉਸ ਦਾ ਦਿਓਰ ਜ਼ਿੰਮੇਵਾਰ ਹੈ। ਦਿਓਰ ਵਲੋਂ ਕੁੱਟਮਾਰ ਕਾਰਨ ਹੀ ਪਤੀ ਦੀ ਮੌ.ਤ ਹੋਈ ਹੈ। ਨਿਰਮਲਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦਿਓਰ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
Post navigation
ਜਲੰਧਰ ਤੋਂ ਪੀਏਪੀ ਮੁਲਾਜ਼ਮਾਂ ਦੀ ਜਾਂਦੀ ਬੱਸ ਖੜ੍ਹੇ ਟਰਾਲੇ ਵਿਚ ਵੱਜੀ, ਚਾਰ ਪੁਲਿਸ ਮੁਲਾਜ਼ਮਾਂ ਦੀ ਮੌ.ਤ, ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਪਾਕਿਸਤਾਨ ਉਤੇ ਈਰਾਨ ਨੇ ਦਾਗੀਆਂ ਮਿਜ਼ਾਈਲਾਂ, ਅੱਤ.ਵਾਦੀ ਸਮੂਹ ਦੇ ਟਿਕਾਣੇ ਕੀਤੇ ਤਬਾਹ, ਬੁਖਲਾਇਆ ਪਾਕਿਸਤਾਨ ਬੋਲਿਆ- ਨਤੀਜੇ ਭੁਗਤਣੇ ਪੈਣਗੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us