ਜਲੰਧਰ ਤੋਂ ਪੀਏਪੀ ਮੁਲਾਜ਼ਮਾਂ ਦੀ ਜਾਂਦੀ ਬੱਸ ਖੜ੍ਹੇ ਟਰਾਲੇ ਵਿਚ ਵੱਜੀ, ਚਾਰ ਪੁਲਿਸ ਮੁਲਾਜ਼ਮਾਂ ਦੀ ਮੌ.ਤ, ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਜਲੰਧਰ ਤੋਂ ਪੀਏਪੀ ਮੁਲਾਜ਼ਮਾਂ ਦੀ ਜਾਂਦੀ ਬੱਸ ਖੜ੍ਹੇ ਟਰਾਲੇ ਵਿਚ ਵੱਜੀ, ਚਾਰ ਪੁਲਿਸ ਮੁਲਾਜ਼ਮਾਂ ਦੀ ਮੌ.ਤ, ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਵੀਓਪੀ ਬਿਊਰੋ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਮੁਕੇਰੀਆ ਨਜ਼ਦੀਕ ਐਮਾ ਮਾਂਗਟ ਨੇੜੇ ਤੜਕੇ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਲੰਧਰ ਤੋਂ ਪੀਏਪੀ ਮੁਲਾਜ਼ਮਾਂ ਨੂੰ ਲਿਜਾਂਦੀ ਬੱਸ ਸੰਘਣੀ ਧੁੰਦ ਕਾਰਨ ਖੜ੍ਹੇ ਟਰਾਲੇ ਵਿਚ ਜਾ ਵੱਜੀ। ਦਰਦਨਾਕ ਹਾਦਸੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ 10 ਦੇ ਕਰੀਬ ਮੁਲਾਜ਼ਮ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਡਰਾਈਵਰ ਵਾਲਾ ਕੈਬਿਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਬੱਸ ਦਾ ਅਗਲਾ ਹਿੱਸਾ ਟਰਾਲੇ ਦੇ ਹੇਠਾਂ ਜਾ ਫਸਿਆ।

ਅੱਜ ਮੁਕੇਰੀਆ ‘ਚ ਸਵੇਰੇ 6 ਵਜੇ ਦੇ ਕਰੀਬ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਪੀਏਪੀ ਮੁਲਾਜ਼ਮਾਂ ਦੀ ਬੱਸ ਟਰਾਲੇ ਨਾਲ ਟਕਰਾ ਗਈ, ਜਿਸ ‘ਚ ਬੱਸ ‘ਚ ਸਵਾਰ ਕਰੀਬ 4 ਮੁਲਾਜ਼ਮਾਂ ਦੀ ਮੌ.ਤ ਹੋ ਗਈ। ਮੌਕੇ ‘ਤੇ 10 ਦੇ ਕਰੀਬ ਪੁਲਿਸ ਵਾਲੇ ਜ਼ਖ਼ਮੀ ਹੋ ਗਏ ਹਨ। ਬੱਸ ਵਿਚ 35 ਮੁਲਾਜ਼ਮ ਸਵਾਰ ਸਨ।

error: Content is protected !!