ਸਾਨੀਆ ਮਿਰਜ਼ਾ ਨੂੰ ਛੱਡ ਸ਼ੋਇਬ ਮਲਿਕ ਨੇ ਕਰਵਾਇਆ ਪਾਕਿਸਤਾਨੀ ਐਕਟਰਸ ਨਾਲ ਤੀਜਾ ਵਿਆਹ

ਸਾਨੀਆ ਮਿਰਜ਼ਾ ਨੂੰ ਛੱਡ ਸ਼ੋਇਬ ਮਲਿਕ ਨੇ ਕਰਵਾਇਆ ਪਾਕਿਸਤਾਨੀ ਐਕਟਰਸ ਨਾਲ ਤੀਜਾ ਵਿਆਹ

ਨਵੀਂ ਦਿੱਲੀ (ਵੀਓਪੀ ਬਿਊਰੋ) : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ ਹੈ। ਪਿਛਲੇ ਕਾਫੀ ਸਮੇਂ ਤੋਂ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵਿਚਾਲੇ ਤਲਾਕ ਦੀਆਂ ਅਫਵਾਹਾਂ ਜ਼ੋਰਾਂ ‘ਤੇ ਚੱਲ ਰਹੀਆਂ ਸਨ।

ਸ਼ੋਏਬ ਮਲਿਕ ਨੇ ਤੀਜੀ ਵਾਰ ਆਪਣੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦਿੱਤੀ, ਜਿਸ ‘ਚ ਉਹ ਅਤੇ ਸਨਾ ਜਾਵੇਦ ਨਜ਼ਰ ਆ ਰਹੇ ਹਨ। ਸਨਾ ਜਾਵੇਦ, ਜਿਸ ਨਾਲ ਸ਼ੋਏਬ ਨੇ ਵਿਆਹ ਕੀਤਾ, ਉਹ ਵੀ ਤਲਾਕਸ਼ੁਦਾ ਹੈ ਅਤੇ ਪਾਕਿਸਤਾਨ ਦੇ ਕਈ ਟੀਵੀ ਸ਼ੋਅ ਤੋਂ ਇਲਾਵਾ ਉਹ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।

ਸ਼ੋਏਬ ਮਲਿਕ ਨਾਲ ਸਾਨੀਆ ਮਿਰਜ਼ਾ ਦੇ ਰਿਸ਼ਤੇ ਕਾਫੀ ਸਮੇਂ ਤੋਂ ਖਰਾਬ ਦੱਸੇ ਜਾ ਰਹੇ ਸਨ।

ਤੁਹਾਨੂੰ ਦੱਸ ਦੇਈਏ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕਾ ਦਾ ਵਿਆਹ 12 ਅਪ੍ਰੈਲ 2010 ਨੂੰ ਹੋਇਆ ਸੀ। ਸ਼ੋਏਬ ਦੀ ਪਹਿਲੀ ਪਤਨੀ ਦਾ ਨਾਂ ਆਇਸ਼ਾ ਸਿੱਦੀਕੀ ਸੀ, ਜਿਸ ਨੂੰ ਸਾਨੀਆ ਨਾਲ ਵਿਆਹ ਕਰਨ ਤੋਂ ਬਾਅਦ ਤਲਾਕ ਦੇ ਦਿੱਤਾ।

ਸ਼ੋਏਬ ਮਲਿਕ ਨੇ ਸਾਲ 1999 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਉਹ ਤਿੰਨੋਂ ਫਾਰਮੈਟਾਂ ਵਿੱਚ ਪਾਕਿਸਤਾਨੀ ਟੀਮ ਦੇ ਅਹਿਮ ਖਿਡਾਰੀਆਂ ਵਿੱਚੋਂ ਇੱਕ ਸੀ। ਮਲਿਕ ਹਾਲਾਂਕਿ ਟੈਸਟ ਅਤੇ ਵਨਡੇ ਤੋਂ ਸੰਨਿਆਸ ਲੈ ਚੁੱਕੇ ਹਨ, ਉਹ ਅਜੇ ਵੀ ਟੀ-20 ਫਾਰਮੈਟ ‘ਚ ਖੇਡਦੇ ਨਜ਼ਰ ਆ ਰਹੇ ਹਨ।

ਸ਼ੋਏਬ ਮਲਿਕ ਨੇ ਪਾਕਿਸਤਾਨੀ ਟੀਮ ਲਈ 287 ਵਨਡੇ ਮੈਚਾਂ ‘ਚ 34.56 ਦੀ ਔਸਤ ਨਾਲ 7534 ਦੌੜਾਂ ਬਣਾਈਆਂ ਹਨ, ਜਦਕਿ 35 ਟੈਸਟ ਮੈਚਾਂ ‘ਚ 35.15 ਦੀ ਔਸਤ ਨਾਲ 1898 ਦੌੜਾਂ ਬਣਾਈਆਂ ਹਨ। ਟੀ-20 ਇੰਟਰਨੈਸ਼ਨਲ ‘ਚ ਸ਼ੋਏਬ ਮਲਿਕ ਨੇ 124 ਮੈਚਾਂ ‘ਚ 31.22 ਦੀ ਔਸਤ ਨਾਲ 2435 ਦੌੜਾਂ ਬਣਾਈਆਂ ਹਨ ਅਤੇ ਇਸ ‘ਚ 9 ਅਰਧ ਸੈਂਕੜੇ ਵੀ ਸ਼ਾਮਲ ਹਨ।

error: Content is protected !!