ਜਲੰਧਰ ਵਿਚ ਔਰਤ ਨਾਲ ਦਰਿੰ.ਦਗੀ, ਰਾਤ ਨੂੰ ਖੇਤ ਵਿਚ ਲਿਜਾ ਕੇ ਨੰ.ਗਾ ਕਰ ਕੇ ਕੁੱਟਿਆ, ਗੁਪਤ ਅੰਗ ਉਤੇ ਮਾਰੀਆਂ ਲੱਤਾਂ, ਵੀਡੀਓ ਬਣਾ ਕੇ ਕੀਤੀਆਂ ਵਾਇਰਲ

ਜਲੰਧਰ ਵਿਚ ਔਰਤ ਨਾਲ ਦਰਿੰਦਗੀ, ਰਾਤ ਨੂੰ ਖੇਤ ਵਿਚ ਲਿਜਾ ਕੇ ਨੰਗਾ ਕਰ ਕੇ ਕੁੱਟਿਆ, ਗੁਪਤ ਅੰਗ ਉਤੇ ਮਾਰੀਆਂ ਲੱਤਾਂ, ਵੀਡੀਓ ਬਣਾ ਕੇ ਕੀਤੀਆਂ ਵਾਇਰਲ

ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਜਲੰਧਰ ‘ਚ ਤਿੰਨ ਨੌਜਵਾਨਾਂ ਨੇ ਇਕ ਔਰਤ ਨੂੰ ਨੰਗਾ ਕਰ ਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗ ਸਮੇਤ ਹੋਰ ਥਾਵਾਂ ‘ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ ਗਏ। ਮੁਲਜ਼ਮਾਂ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਔਰਤ ਦੇ ਗੁਪਤ ਅੰਗ ਉਤੇ ਲੱਤ ਮਾਰਨ ਦੀਆਂ ਦੋ ਵੀਡੀਓ ਵੀ ਬਣਾਈਆਂ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ।
ਔਰਤ ਮੁਲਜ਼ਮ ਨੂੰ ਪੈਸੇ ਦੇਣ ਦੀ ਗੱਲ ਕਰਦੀ ਰਹੀ ਪਰ ਉਨ੍ਹਾਂ ਨੇ ਇਕ ਨਾ ਸੁਣੀ ਤੇ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿਚ ਪਤਾ ਚਲਿਆ ਹੈ ਿਕ ਇਹ ਵੀਡੀਓ ਕਰਤਾਰਪੁਰ ਦੇ ਕੋਲ ਦੇਰ ਰਾਤ ਇਕ ਖੇਤ ਵਿਚ ਬਣਾਏ ਗਏ ਹਨ। ਹਾਲਾਂਕਿ ਹਾਲੇ ਇਹ ਖੁਲਾਸਾ ਨਹੀਂ ਹੋਇਆ ਕਿ ਇਹ ਵੀਡੀਓ ਕਦੋਂ ਦੇ ਹਨ। ਮਹਿਲਾ ਵੱਲੋਂ ਵੀ ਸ਼ਿਕਾਇਤ ਕਿਸੇ ਵੀ ਥਾਣੇ ਵਿਚ ਨਹੀਂ ਦਿੱਤੀ ਗਈ ਹੈ।


ਵਾਇਰਲ ਹੋਈ ਪਹਿਲੀ ਵੀਡੀਓ ਵਿਚ ਤਿੰਨ ਨੌਜਵਾਨ ਔਰਤ ਨੂੰ ਵਾਲਾਂ ਤੋਂ ਫੜ ਉਸ ਨਾਲ ਕੁੱਟਮਾਰ ਕਰ ਰਹੇ ਹਨ। ਕੁੱਟਮਾਰ ਦੇ ਨਾਲ ਨਾਲ ਔਰਤ ਨੂੰ ਗਾਲ੍ਹਾਂ ਕੱਢ ਰਹੇ ਹਨ। ਔਰਤ ਕਿਸੇ ਤਰ੍ਹਾਂ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੂਜੀ ਵਾਇਰਲ ਹੋਈ ਵੀਡੀਓ ਵਿਚ ਮੁਲਜ਼ਮ ਔਰਤ ਦੇ ਗੁਪਤ ਅੰਗ ਨਾਲ ਛੇੜਛਾੜ ਕਰ ਰਹੇ ਹਨ ਤੇ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ। ਔਰਤ ਮੁਲਜ਼ਮਾਂ ਤੋਂ ਗੁਹਾਰ ਲਾ ਰਹੀ ਸੀ ਕਿ ਉਹ ਉਸ ਨੂੰ ਛੱਡ ਦੇਣ। ਔਰਤ ਨੇ ਮੰਨਿਆ ਿਕ ਉਹ ਲੁਧਿਆਣਾ ਦੀ ਰਹਿਣ ਵਾਲੀ ਹੈ। ਉਹ ਸਿਰਫ਼ ਜੱਗੇ ਨੂੰ ਮਿਲਣ ਆਈ ਸੀ। ਮੁਲਜ਼ਮ ਔਰਤ ਦੇ ਸਿਰ, ਨਿੱਜੀ ਅੰਗ ਸਮੇਤ ਹੋਰ ਹਿੱਸਿਆਂ ਉਤੇ ਲੱਤਾਂ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਹੀ ਨਹੀਂ ਮੁਲਜ਼ਮ ਔਰਤ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।
ਉਧਰ, ਮੰਗਲਵਾਰ ਰਾਤ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਇਸ ਦੌਰਾਨ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚੇ। ਥਾਣਾ ਰਾਮਾਮੰਡੀ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਮੁਤਾਬਕ ਇਹ ਦੋਵੇਂ ਵੀਡੀਓ ਕਰਤਾਰਪੁਰ ਵਿਚ ਬਣਾਏ ਦੱਸੇ ਗਏ ਹਨ। ਇਸ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

error: Content is protected !!