ਫਿਰੋਜ਼ਪੁਰ ਤੋਂ ਲੁਧਿਆਣਾ ਪ੍ਰੇਮਿਕਾ ਨੂੰ ਮਿਲਣ ਜਾਂਦਾ ਸੀ ਆਸ਼ਕ, ਪਰਤਣ ਸਮੇਂ ਰਾਹ ਵਿਚੋਂ ਕਰ ਲਿਆਂਦਾ ਸੀ ਮੋਟਰਸਾਈਕਲ ਚੋਰੀ, ਇੰਝ ਚੜ੍ਹਿਆ ਪੁਲਿਸ ਹੱਥੇ, 18 ਵਾਹਨ ਬਰਾਮਦ

ਫਿਰੋਜ਼ਪੁਰ ਤੋਂ ਲੁਧਿਆਣਾ ਪ੍ਰੇਮਿਕਾ ਨੂੰ ਮਿਲਣ ਜਾਂਦਾ ਸੀ ਆਸ਼ਕ, ਪਰਤਣ ਸਮੇਂ ਰਾਹ ਵਿਚੋਂ ਕਰ ਲਿਆਂਦਾ ਸੀ ਮੋਟਰਸਾਈਕਲ ਚੋਰੀ, ਇੰਝ ਚੜ੍ਹਿਆ ਪੁਲਿਸ ਹੱਥੇ, 18 ਵਾਹਨ ਬਰਾਮਦ


ਵੀਓਪੀ ਬਿਊਰੋ, ਫਿਰੋਜ਼ਪੁਰ-ਫ਼ਿਰੋਜ਼ਪੁਰ ਵਿਚ ਇਕ ਆਸ਼ਕ ਨੂੰ ਚੋਰੀ ਦੀ ਅਜਿਹੀ ਲੱਤ ਲੱਗੀ ਕਿ ਉਸ ਨੇ 18 ਮੋਟਰਸਾਈਕਲ ਚੋਰੀ ਕਰ ਲਏ। ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਫਿਰੋਜ਼ਪੁਰ ਤੋਂ ਲੁਧਿਆਣਾ ਨੂੰ ਜਾਂਦਾ ਸੀ ਤਾਂ ਰਸਤੇ ਵਿੱਚ ਲੁਧਿਆਣਾ, ਮੋਗਾ ਅਤੇ ਜਗਰਾਉਂ ਤੋਂ ਬਾਈਕ ਚੋਰੀ ਕਰਦਾ ਸੀ।

ਉਸ ਦੇ ਕੋਲੋਂ 18 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਮੁਲਜ਼ਮ ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਬੱਸ ਸਟੈਂਡ ਕੋਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਨੇ ਦੱਸਿਆ ਕਿ ਥਾਣਾ ਮੱਖੂ ਖੇਤਰ ਵਿਚ ਲਵਪ੍ਰੀਤ ਨੂੰ ਬਾਈਕ ਵੇਚੀ ਸੀ। ਜਿਥੇ ਪੁਲਿਸ ਨੇ ਛਾਪਾ ਮਾਰਿਆ ਅਤੇ ਉਥੋਂ ਦੋਸ਼ੀ ਨੂੰ 5 ਬਾਈਕ ਸਮੇਤ ਗ੍ਰਿਫਤਾਰ ਕਰ ਲਿਆ।

error: Content is protected !!