ਸ੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸਾ, ਛੋਟੀ ਉਮਰੇ ਜਹਾਨੋਂ ਤੁਰ ਗਏ ਤਿੰਨ ਨੌਜਵਾਨ, ਮਜ਼ਦੂਰੀ ਕਰ ਕੇ ਪਿੰਡ ਪਰਤਦਿਆਂ ਮਿਲੀ ਦਰਦਨਾਕ ਮੌ.ਤ

ਸ੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸਾ, ਛੋਟੀ ਉਮਰੇ ਜਹਾਨੋਂ ਤੁਰ ਗਏ ਤਿੰਨ ਨੌਜਵਾਨ, ਮਜ਼ਦੂਰੀ ਕਰ ਕੇ ਪਿੰਡ ਪਰਤਦਿਆਂ ਮਿਲੀ ਦਰਦਨਾਕ ਮੌ.ਤ

ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ-ਸ੍ਰੀ ਮੁਕਤਸਰ ਸਾਹਿਬ ਨੇੜੇ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌ.ਤ ਹੋ ਗਈ। ਸ੍ਰੀ ਮੁਕਤਸਰ ਸਾਹਿਬ-ਕੋਟਲੀ ਦੇਵਣ ਲਿੰਕ ਸੜਕ ਉਤੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਾਣਕਾਰੀ ਅਨੁਸਾਰ ਨੌਜਵਾਨ ਮਜ਼ਦੂਰੀ ਕਰਦੇ ਸਨ ਤੇ ਬੀਤੀ ਰਾਤ ਵੀ ਕੰਮ ਤੋਂ ਪਰਤ ਕੇ ਪਿੰਡ ਵਾਪਸ ਜਾ ਰਹੇ ਸਨ।                                                         ਖਬਰ ਜਾਰੀ ਹੈ…

ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ-ਕੋਟਲੀ ਦੇਵਣ ਲਿੰਕ ਸੜਕ ਉਤੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਤਿੰਨਾਂ ਦੀ ਮੌ.ਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ (18) ਪੁੱਤਰ ਭੋਲਾ ਸਿੰਘ, ਭੁਪਿੰਦਰ ਸਿੰਘ (18) ਪੁੱਤਰ ਸ਼ਮਿੰਦਰ ਸਿੰਘ, ਇਕਬਾਲ ਸਿੰਘ ਪੁੱਤਰ ਪਰਵਿੰਦਰ ਸਿੰਘ (19) ਵਜੋਂ ਹੋਈ, ਜੋ ਪਿੰਡ ਕੋਟਲੀ ਦੇਵਣ ਦੇ ਹੀ ਰਹਿਣ ਵਾਲੇ ਸਨ। ਉਧਰ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!