ਸਰਕਾਰੀ ਅਧਿਕਾਰੀ ਦੀ ਕਰਤੂਤ… ਚੱਲਦੇ ਸਮਾਗਮ ‘ਚ ਖੁੱਲ੍ਹ ਗਿਆ ਜੁੱਤਾ ਤਾਂ ਔਰਤ ਕੋਲੋਂ ਬੰਨ੍ਹਵਾਏ ਫਿੱਤੇ

ਸਰਕਾਰੀ ਅਧਿਕਾਰੀ ਦੀ ਕਰਤੂਤ… ਚੱਲਦੇ ਸਮਾਗਮ ‘ਚ ਖੁੱਲ੍ਹ ਗਿਆ ਜੁੱਤਾ ਤਾਂ ਔਰਤ ਕੋਲੋਂ ਬੰਨ੍ਹਵਾਏ ਫਿੱਤੇ

ਭੋਪਾਲ (ਵੀਓਪੀ ਬਿਊਰੋ) ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲੇ ‘ਚ ਮੁੱਖ ਮੰਤਰੀ ਮੋਹਨ ਯਾਦਵ ਐੱਸਡੀਐੱਮ ਅਸਵਨ ਰਾਮ ਚਿਰਾਵਨ ‘ਤੇ ਇਕ ਔਰਤ ਕੋਲੋਂ ਜੁੱਤੀ ਦੇ ਫੀਤੇ ਬੰਨ੍ਹਵਾਉਣ ‘ਤੇ ਨਾਰਾਜ਼ ਹਨ। ਸੀਐਮ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਮਾਮਲੇ ਨਾਲ ਜੁੜੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਵਿੱਚ ਐਸਡੀਐਮ ਅਸਵਨ ਰਾਮ ਚਿਰਾਵਨ ਇੱਕ ਔਰਤ ਕੋਲੋਂ ਆਪਣੇ ਜੁੱਤੀ ਦੇ ਫਿੱਤੇ ਬੰਨ੍ਹਵਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਮਾਮਲੇ ‘ਤੇ ਸੋਸ਼ਲ ਮੀਡੀਆ ‘ਤੇ ਕਾਫੀ ਪ੍ਰਤੀਕਿਰਿਆਵਾਂ ਆਈਆਂ ਅਤੇ ਆਮ ਲੋਕਾਂ ਨੇ ਐਸਡੀਐਮ ਵਿਰੁੱਧ ਕਾਰਵਾਈ ਦੀ ਮੰਗ ਉਠਾਈ।

ਮੁੱਖ ਮੰਤਰੀ ਮੋਹਨ ਯਾਦਵ ਨੇ ਸੋਸ਼ਲ ਸਾਈਟ ‘ਤੇ ਲਿਖਿਆ ਇਸ ਘਟਨਾ ਨੂੰ ਲੈ ਕੇ ਐਸ.ਡੀ.ਐਮ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਾਡੀ ਸਰਕਾਰ ‘ਚ ਔਰਤਾਂ ਦਾ ਸਨਮਾਨ ਸਭ ਤੋਂ ਜ਼ਰੂਰੀ ਹੈ।”

ਇਹ ਘਟਨਾ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਯਾਨੀ 22 ਜਨਵਰੀ ਦੀ ਦੱਸੀ ਜਾ ਰਹੀ ਹੈ। ਜਦੋਂ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਲੋਕਾਂ ਨੇ ਮੰਗ ਉਠਾਈ ਕਿ ਐੱਸਡੀਐੱਮ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਇਸ ਦਾ ਅਸਰ ਇਹ ਹੋਇਆ ਕਿ ਮੁੱਖ ਮੰਤਰੀ ਮੋਹਨ ਯਾਦਵ ਨੂੰ ਖੁਦ ਅੱਗੇ ਆਉਣਾ ਪਿਆ ਅਤੇ ਹੁਣ ਮੁੱਖ ਮੰਤਰੀ ਨੇ ਖੁਦ ਹੀ ਐੱਸ.ਡੀ.ਐੱਮ. ਨੂੰ ਬਰਖਾਸਤ ਕਰਨ ਦੇ ਨਿਰਦੇਸ਼ ਦੇ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਦਾ ਸਤਿਕਾਰ ਸਰਵਉੱਚ ਹੈ।

error: Content is protected !!