26 ਜਨਵਰੀ ਮੌਕੇ ਪੰਜਾਬ ‘ਚ ਇਸ ਜਗ੍ਹਾ ‘ਤੇ ਲਹਿਰਾ ਦਿੱਤਾ ਗਿਆ ਪੁੱਠਾ ਤਿਰੰਗਾ, ਫਿਰ ਵੀ ਸਲਾਮੀ ਦਿੰਦੇ ਰਹੇ ਅਧਿਕਾਰੀ

26 ਜਨਵਰੀ ਮੌਕੇ ਪੰਜਾਬ ‘ਚ ਇਸ ਜਗ੍ਹਾ ‘ਤੇ ਲਹਿਰਾ ਦਿੱਤਾ ਗਿਆ ਪੁੱਠਾ ਤਿਰੰਗਾ, ਫਿਰ ਵੀ ਸਲਾਮੀ ਦਿੰਦੇ ਰਹੇ ਅਧਿਕਾਰੀ

ਵੀਓਪੀ ਬਿਊਰੋ – ਜਗਰਾਓਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੇਜਰ ਸਰੀਨ ਨੇ ਝੰਡਾ ਉਲਟਾ ਲਹਿਰਾ ਦਿੱਤਾ। ਇਹ ਗਲਤੀ ਹੋਣ ਤੋਂ ਬਾਅਦ ਰਾਸ਼ਟਰੀ ਗੀਤ ਤੋਂ ਬਾਅਦ ਝੰਡਾ ਸਹੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਝੰਡੇ ਨੂੰ ਤੁਰੰਤ ਹੇਠਾਂ ਉਤਾਰ ਕੇ ਸਿੱਧਾ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਲੜਕੇ (ਸਕੂਲ ਆਫ਼ ਐਮੀਨੈਂਸ) ਜਗਰਾਉਂ ਵਿਖੇ ਗਣਤੰਤਰ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ |

ਇਸ ਦੌਰਾਨ 9:30 ‘ਤੇ ਪਰੇਡ ਸ਼ੁਰੂ ਹੋਈ ਅਤੇ 9:58 ‘ਤੇ ਏ.ਡੀ.ਸੀ. ਮੇਜਰ ਸਰੀਨ ਨੇ ਰਾਸ਼ਟਰੀ ਝੰਡਾ ਲਹਿਰਾਇਆ, ਫਿਰ ਰਾਸ਼ਟਰੀ ਗੀਤ ਵਜਾਉਣ ਤੋਂ ਬਾਅਦ ਝੰਡਾ ਉਲਟਾ ਦੇਖਣ ਨੂੰ ਮਿਲਿਆ। ਜਿਸ ਤੋਂ ਬਾਅਦ ਝੰਡੇ ਨੂੰ ਜਲਦੀ ਉਤਾਰ ਕੇ ਸਿੱਧਾ ਕੀਤਾ ਗਿਆ।

error: Content is protected !!