ਦਸੂਹਾ ਨੇੜੇ ਜਬਰਦਸਤ ਹਾਦਸਾ, ਟੱਕਰ ਮਗਰੋਂ ਧਮਾਕਾ, ਜ਼ਿੰਦਾ ਸੜ ਗਏ ਜਲੰਧਰ ਦੇ ਪੰਜ ਦੋਸਤ, ਸੜਕ ਉਤੇ ਖਿਲਰੇ ਮਿਲੇ ਅੰਗ

ਦਸੂਹਾ ਨੇੜੇ ਜਬਰਦਸਤ ਹਾਦਸਾ, ਟੱਕਰ ਮਗਰੋਂ ਧਮਾਕਾ, ਜ਼ਿੰਦਾ ਸੜ ਗਏ ਜਲੰਧਰ ਦੇ ਪੰਜ ਦੋਸਤ, ਸੜਕ ਉਤੇ ਖਿਲਰੇ ਮਿਲੇ ਅੰਗ

ਵੀਓਪੀ ਬਿਊਰੋ, ਹੁਸ਼ਿਆਰਪੁਰ-ਪੰਜਾਬ ਦੇ ਹੁਸ਼ਿਆਰਪੁਰ ਵਿਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਦਸੂਹਾ ਇਲਾਕੇ ਨੇੜੇ ਇਕ ਕਾਰ ਨੂੰ ਟਰੱਕ ਨੇ ਪਿੱਛਿਓਂ ਜਬਰਦਸਤ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ। ਕਾਰ ਵਿਚ ਸਵਾਰ ਪੰਜ ਵਿਅਕਤੀ ਸਵਾਰ ਸਨ, ਪੰਜੇ ਜ਼ਿੰਦਾ ਸੜ ਗਏ ਤੇ ਮੌ.ਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਵਿਚ ਇਕ ਧਮਾਕਾ ਹੋਇਆ ਤੇ ਫਿਰ ਉਸ ਨੂੰ ਅੱਗ ਲਗ ਗਈ। ਉਧਰ, ਟਰੱਕ ਵੀ ਬੇਕਾਬੂ ਹੋ ਕੇ ਰੋਡ ਦੀ ਸਾਈਡ ਉਤੇ ਝਾੜੀਆਂ ਵਿਚ ਪਲਟ ਗਿਆ। ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਲੋਕਾਂ ਨੇ ਬਾਹਰ ਕੱਢਿਆ।ਹਾਦਸਾ ਇੰਨਾ ਜਬਰਦਸਤ ਸੀ ਕਿ ਮ੍ਰਿਤਕਾਂ ਦੇ ਅੰਗ ਸੜਕ ਉਤੇ ਖਿਲਰੇ ਮਿਲੇ। ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।


ਹਾਦਸੇ ਵਿਚ ਮਰਨ ਵਾਲੇ ਸਾਰੇ ਜਲੰਧਰ ਦੇ ਰਹਿਣ ਵਾਲੇ ਸਨ। ਇਨ੍ਹਾਂ ਦੀ ਪਛਾਣ ਰਿਸ਼ਭ ਮਿਨਹਾਂਸ, ਇੰਦਰਜੀਤ ਕੌਂਡਲ, ਰਾਜੂ, ਅਭੀ ਵਾਸੀ ਭਾਰਗਵ ਕੈਂਪ ਤੇ ਅੰਕਿਤ ਕੁਮਾਰ ਵਾਸੀ ਘਾਹ ਮੰਡੀ ਵਜੋਂ ਹੋਈ ਹੈ। ਇਹ ਸਾਰੇ ਕਾਰ ਵਿਚ ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਈ ਗਈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾ.ਸ਼ਾਂ ਤੇ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।

error: Content is protected !!