ਜਲੰਧਰ ‘ਚ ਨਾਬਾਲਿਗਾ ਨਾਲ ਸਮੂਹਿਕ ਬਲਾ.ਤਕਾਰ ਦੀ ਵੀਡੀਓ ਵਾਇਰਲ, ਇਕ ਨੇ ਹੱਥ ਫੜੇ, ਦੂਜੇ ਨੇ ਕੀਤਾ ਰੇਪ, ਤੀਜੇ ਨੇ ਬਣਾਈ ਵੀਡੀਓ, ਚੀਕਾਂ ਮਾਰੀਆਂ ਤਾਂ ਹੱਥ ਨਾਲ ਦਬਾਇਆ ਮੂੰਹ

ਜਲੰਧਰ ‘ਚ ਨਾਬਾਲਿਗਾ ਨਾਲ ਸਮੂਹਿਕ ਬਲਾ.ਤਕਾਰ ਦੀ ਵੀਡੀਓ ਵਾਇਰਲ, ਇਕ ਨੇ ਹੱਥ ਫੜੇ, ਦੂਜੇ ਨੇ ਕੀਤਾ ਰੇਪ, ਤੀਜੇ ਨੇ ਬਣਾਈ ਵੀਡੀਓ, ਚੀਕਾਂ ਮਾਰੀਆਂ ਤਾਂ ਹੱਥ ਨਾਲ ਦਬਾਇਆ ਮੂੰਹ


ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਜਲੰਧਰ ‘ਚ 17 ਸਾਲਾ ਨਾਬਾਲਗਾ ਨਾਲ ਸਮੂਹਿਕ ਬਲਾ.ਤਕਾਰ ਦੀ ਵੀਡੀਓ ਵਾਇਰਲ ਹੋਈ ਹੈ। ਵਾਰ.ਦਾਤ ਕਰਨ ਵਾਲੇ ਦੋਵੇਂ ਨੌਜਵਾਨ ਵੀ ਨਾਬਾਲਗ ਹਨ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ.ਤਾਰ ਕਰ ਕੇ ਬਾਲ ਘਰ ਭੇਜ ਦਿੱਤਾ ਹੈ। ਇਸ ਮਾਮਲੇ ‘ਚ ਵੀਡੀਓ ਤੋਂ ਨਵਾਂ ਖੁਲਾਸਾ ਹੋਇਆ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲਾ ਤੀਜਾ ਮੁਲਜ਼ਮ ਵੀ ਸੀ। ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। 35 ਸੈਕਿੰਡ ਦਾ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਹੁਣ ਤੀਜੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼.ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਲਾ.ਤਕਾਰ ਦੇ ਵਾਇਰਲ ਵੀਡੀਓ ਵਿਚ ਨਾਬਾਲਿਗਾ ਦੇ ਨਾਲ ਦੋ ਮੁੰਡੇ ਦਿਖ ਰਹੇ ਹਨ। ਇਨ੍ਹਾਂ ਵਿਚੋਂ ਇਕ ਨੇ ਨਾਬਾਲਿਗਾ ਦੇ ਦੋਵੇਂ ਹੱਥ ਫੜੇ ਹੋਏ ਹਨ, ਜਦਕਿ ਦੂਜਾ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਨਾਬਾਲਿਗਾ ਨਾਲ ਗਲਤ ਛੇੜਛਾੜ ਕਰਦਾ ਹੈ।


ਇਸ ਦੌਰਾਨ ਨਾਬਾਲਿਗਾ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਲੱਤਾਂ ਮਾਰ ਕੇ ਮੁੰਡੇ ਨੂੰ ਪਿੱਛੇ ਕਰਦੀ ਰਹੀ ਪਰ ਮੁਲਜ਼ਮ ਹੱਸਦਾ ਹੋਇਆ ਉਸ ਦੇ ਨਾਲ ਗ਼ਲਤ ਹਰਕਤ ਕਰਦੇ ਰਹੇ। ਪੀੜਤ ਉਸ ਨੂੰ ਛੱਡਣ ਦੀ ਗੁਹਾਰ ਲਾਉਂਦੀ ਰਹੀ ਪਰ ਮੁਲਜ਼ਮ ਨਾ ਟਲੇ। ਜਦੋਂ ਕੁੜੀ ਚੀਕਾਂ ਮਾਰਨ ਲੱਗੀ ਤਾਂ ਇਕ ਮੁਲਜ਼ਮ ਨੂੰ ਦੂਜੇ ਨੂੰ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਚੀ ਆਵਾਜ਼ ਵਿਚ ਗਾਣੇ ਚਲਾ ਦਿਓ। ਦੂਜਾ ਮੁਲਜ਼ਮ ਕੁੜੀ ਦੇ ਮੂੰਹ ਨੂੰ ਹੱਥ ਨਾਲ ਦਬਾਉਂਦਾ ਹੈ ਤਾਂ ਜੋ ਉਹ ਚੀਕ ਨਾ ਸਕੇ। ਦੋਵੇਂ ਮੁਲਜ਼ਮ ਬਲਾ.ਤਕਾਰ ਸਮੇਂ ਗਾਲ੍ਹਾਂ ਕੱਢਦੇ ਵੀ ਸੁਣਾਈ ਦੇ ਰਹੇ ਹਨ।
ਵੀਡੀਓ ਦਾ ਪਤਾ ਲੱਗਣ ਉਤੇ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ। ਇਸ ਦੌਰਾਨ ਮੁਲਜ਼ਮ ਮੁਕਰ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਇਹ ਵੀਡੀਓ ਕਿੰਨੇ ਬਣਾਇਆ ਹੈ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕੋਈ ਵੀਡੀਓ ਬਣਾ ਰਿਹਾ ਹੈ।


ਪੀੜਤਾ ਕੁੜੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਉਕਤ ਵਾਰਦਾਤ ਨੂੰ ਥਾਣਾ-1 ਦੇ ਏਰੀਆ ਵਿਚ ਪੈਂਦੇ ਰਾਮ ਜਾਨਕੀ ਨਗਰ ਵਿਚ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੀੜਤਾ ਘਰੋਂ ਭੂਆ ਦੇ ਘਰ ਰੋਟੀ ਦੇਣ ਗਈ ਸੀ। ਪਰਤਣ ਸਮੇਂ ਦੋਵੇਂ ਮੁਲਜ਼ਮ ਉਸ ਨਾਲ ਛੇੜਛਾੜ ਕਰਨ ਲੱਗੇ। ਵਿਰੋਧ ਕੀਤਾ ਤਾਂ ਘਸੀਟ ਕੇ ਉਸ ਨੂੰ ਘਰ ਦੀ ਦੂਜੀ ਮੰਜ਼ਿਲ ਉਤੇ ਲੈ ਗਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਥਾਣਾ-1 ਦੇ ਐਸਐਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਤੁਰੰਤ ਬਾਅਦ ਉਕਤ ਨਾਬਾਲਿਗਾਂ ਖਿ਼ਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਵਿਚ ਪਤਾ ਚੱਲਿਆ ਹੈ ਕਿ ਉਥੇ ਇਕ ਹੋਰ ਸ਼ਖਸ ਵੀ ਸੀ ਜਿਸ ਨੇ ਵੀਡੀਓ ਬਣਾਈ। ਉਸ ਬਾਰੇ ਨਾ ਤਾਂ ਪੀੜਤਾ ਨੂੰ ਪਤਾ ਹੈ ਤੇ ਨਾ ਹੀ ਗ੍ਰਿਫ਼ਤਾਰ ਮੁੰਡੇ ਉਸ ਬਾਰੇ ਦੱਸ ਰਹੇ ਹਨ ਪਰ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!