ਘਰਾਂ ‘ਚ ਰੱਖੀ ਬੈਠੇ ਸੀ ਬੇਹਿਸਾਬ ਨਸ਼ਾ ਤੇ ਹਥਿਆਰ, ਪੰਜਾਬ ਪੁਲਿਸ ਨੇ BSF ਨੇ ਮਿਲ ਕੇ ਕਾਬੂ ਕਰ ਬਿਠਾਏ ਪੈਰਾਂ ਭਾਰ

ਘਰਾਂ ‘ਚ ਰੱਖੀ ਬੈਠੇ ਸੀ ਬੇਹਿਸਾਬ ਨਸ਼ਾ ਤੇ ਹਥਿਆਰ, ਪੰਜਾਬ ਪੁਲਿਸ ਨੇ BSF ਨੇ ਮਿਲ ਕੇ ਕਾਬੂ ਕਰ ਬਿਠਾਏ ਪੈਰਾਂ ਭਾਰ

ਅੰਮ੍ਰਿਤਸਰ (ਵੀਓਪੀ ਬਿਊਰੋ) ਬੀਐਸਐੱਫ ਅਤੇ ਐੱਸਟੀਐੱਫ ਅੰਮ੍ਰਿਤਸਰ ਨੇ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਘਰ ਛਾਪਾ ਮਾਰਿਆ। 25-26 ਜਨਵਰੀ ਦੀ ਦਰਮਿਆਨੀ ਰਾਤ ਨੂੰ ਬੀਐਸਐਫ ਦੀ ਖਾਸ ਸੂਚਨਾ ‘ਤੇ ਛਾਪੇਮਾਰੀ ਕੀਤੀ ਗਈ ਸੀ।

ਤਲਾਸ਼ੀ ਦੌਰਾਨ ਘਰ ‘ਚੋਂ 100 ਗ੍ਰਾਮ ਹੈਰੋਇਨ ਦੇ 6 ਛੋਟੇ ਪਲਾਸਟਿਕ ਦੇ ਡੱਬੇ ਅਤੇ .32 ਬੋਰ ਦੇ 13 ਕਾਰਤੂਸ ਬਰਾਮਦ ਹੋਏ। ਇਸ ਤੋਂ ਇਲਾਵਾ ਸੁਰਾਗ ਦੇ ਆਧਾਰ ‘ਤੇ ਗੁਰਦਾਸਪੁਰ ਦੇ ਪਿੰਡ ਉੱਪਲ ‘ਚ ਇਕ ਹੋਰ ਸ਼ੱਕੀ ਵਿਅਕਤੀ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਇੱਕ ਬੰਦੂਕ (ਪੀ.ਏ.ਜੀ. ਕਿਸਮ), 10 ਆਰ.ਡੀ., .32 ਬੋਰ ਦੀ ਇੱਕ ਗੋਲੀ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਇਸ ਸਾਂਝੀ ਛਾਪੇਮਾਰੀ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਰੋਧੀ ਅਨਸਰਾਂ ਦੀ ਇੱਕ ਹੋਰ ਗੈਰਕਾਨੂੰਨੀ ਕੋਸ਼ਿਸ਼ ਨੂੰ ਬੀਐਸਐਫ ਅਤੇ ਐਸਟੀਐਫ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਨਾਕਾਮ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡਰੋਨ ਗਤੀਵਿਧੀ ਦੇਖੀ ਸੀ। ਚੌਕਸ ਸੈਨਿਕਾਂ ਨੇ ਤੁਰੰਤ ਗੋਲੀ ਚਲਾ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਹਰੇ ਰੰਗ ਦੀ ਮਿੰਨੀ ਟਾਰਚ ਅਤੇ ਇੱਕ ਪੈਕਟ ਮਿਲਿਆ।

ਪੈਕੇਟ ‘ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ। ਪੈਕੇਟ ਨੂੰ ਖੋਲ੍ਹਣ ‘ਤੇ 531 ਗ੍ਰਾਮ ਹੈਰੋਇਨ ਮਿਲੀ। ਇਹ ਬਰਾਮਦਗੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਠੱਠਰਕੇ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ।

error: Content is protected !!