ਦੋਗਲਾ ਜਾਂ ਦਲ ਬਦਲੂ!… ਭਾਜਪਾ ਨਾਲ ਨਾ ਜਾਣ ਦੀ ਸਹੁੰ ਖਾ ਕੇ ਸਾਲ ਅੰਦਰ ਹੀ ਪੈਰੀ ਪਿਆ ਬਿਹਾਰ ਦਾ CM ਨਿਤੀਸ਼ ਕੁਮਾਰ

ਦੋਗਲਾ ਜਾਂ ਦਲ ਬਦਲੂ!… ਭਾਜਪਾ ਨਾਲ ਨਾ ਜਾਣ ਦੀ ਸਹੁੰ ਖਾ ਕੇ ਸਾਲ ਅੰਦਰ ਹੀ ਪੈਰੀ ਪਿਆ ਬਿਹਾਰ ਦਾ CM ਨਿਤੀਸ਼ ਕੁਮਾਰ

ਪਟਨਾ (ਵੀਓਪੀ ਬਿਊਰੋ) ਬਿਹਾਰ ਦਾ ਮੁੱਖ ਮੰਤਰੀ ਨਿਤੀਸ਼ ਕਮਾਰ ਸਿਆਸਤ ਦਾ ਸਭ ਤੋਂ ਵੱਡਾ ਦਲ ਬਦਲੂ ਤੇ ਦੋਗਲਾ ਹੈ। ਆਪਣੀ ਕੁਰਸੀ ਬਚਾਉਣ ਲਈ ਇਹ ਬੰਦਾ ਕਿਸੇ ਦਾ ਸਕਾ ਨਹੀ ਅਤੇ ਜਿਨ੍ਹਾਂ ਖਿਲਾਫ਼ ਜਹਿਰ ਉਗਲਦਾ ਸੀ, ਹੁਣ ਉਨ੍ਹਾਂ ਦੇ ਹੀ ਪੈਰੀ ਪੈ ਰਿਹਾ ਹੈ।

ਭਾਜਪਾ ਦਾ ਸਮਰਥਨ ਲੈ ਕੇ ਪਹਿਲਾਂ ਸਰਕਾਰ ਬਣਾਈ ਤੇ ਫਿਰ ਭਾਜਪਾ ਨਾਲੋਂ ਹੀ ਨਾਤਾ ਤੋੜ ਕੇ ਉਸ ਨੂੰ ਬੁਰਾ ਭਲਾ ਕਿਹਾ ਤੇ ਹੁਣ ਫਿਰ ਤੋਂ ਸਰਕਾਰ ਕਾਇਮ ਰੱਖਣ ਲਈ ਭਾਜਪਾ ਦੇ ਹੀ ਪੈਰੀ ਪੈ ਗਿਆ ਹੈ।

30 ਜਨਵਰੀ 2023 ਨੂੰ ਪਟਨਾ ਦੇ ਗਾਂਧੀ ਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਆਏ ਨਿਤੀਸ਼ ਕੁਮਾਰ ਨੇ ਇਹ ਬਿਆਨ ਦਿੱਤਾ ਸੀ। ਇਸ ਬਿਆਨ ਨੂੰ ਇੱਕ ਸਾਲ ਪੂਰਾ ਹੋਣ ਵਿੱਚ ਅਜੇ 2 ਦਿਨ ਬਾਕੀ ਹਨ ਅਤੇ ਨਿਤੀਸ਼ ਨੇ ਪਲਟਵਾਰ ਕਰਕੇ ਭਾਜਪਾ ਨਾਲ ਵਾਪਿਸ ਚਲੇ ਗਏ ਹਨ।

ਨਿਤੀਸ਼ ਕੁਮਾਰ ਦੇ ਸਿਆਸੀ ਕਰੀਅਰ ਵਿੱਚ ਇਹ ਛੇਵਾਂ ਉਲਟਫੇਰ ਹੈ। ਕਦੇ ਉਸਨੇ ਅਖੌਤੀ ਜੰਗਲ ਰਾਜ ਦੇ ਖਿਲਾਫ ਨਵੀਂ ਪਾਰਟੀ ਬਣਾਈ, ਕਦੇ ਉਸਨੇ ਜ਼ਮੀਰ ‘ਤੇ ਆਰਜੇਡੀ ਨਾਲੋਂ ਨਾਤਾ ਤੋੜ ਲਿਆ, ਕਦੇ ਭਾਜਪਾ ਨਾਲ ਨਾ ਜਾਣ ਦੀ ਸਹੁੰ ਖਾਧੀ।

error: Content is protected !!