ਹੰਗਾਮੇ ਮਗਰੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਕੰਮਲ, ਭਾਜਪਾ ਨੇ ਮਾਰੀ ਬਾਜ਼ੀ, ਮਨੋਜ ਸੋਨਕਰ ਜਿੱਤੇ

ਹੰਗਾਮੇ ਮਗਰੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਕੰਮਲ, ਭਾਜਪਾ ਨੇ ਮਾਰੀ ਬਾਜ਼ੀ, ਮਨੋਜ ਸੋਨਕਰ ਜਿੱਤੇ

ਵੀਓਪੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਦੇ ਮੇਅਰ ਦੀਆਂ ਚੋਣ ਮੁਕੰਮਲ ਹੋ ਗਈ ਹੈ। ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਇਸ ਚੋਣ ਵਿਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਭਾਜਪਾ ਦੇ ਮਨੋਜ ਸੋਨਕਰ ਮੇਅਰ ਚੋਣ ਜਿੱਤ ਗਏ ਹਨ। ਮਨੋਜ ਸੋਨਕਰ ਨੂੰ ਕੁੱਲ 16 ਵੋਟਾਂ ਪਈਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ। ਇਸ ਤੋਂ ਇਲਾਵਾ 8 ਵੋਟਾਂ ਰੱਦ ਹੋ ਗਈਆਂ।ਲਗਪਗ ਸਾਰੀਆਂ 36 ਵੋਟਾਂ ਪਈਆਂ ਹਨ। ਰਜਿੰਦਰਾ ਸ਼ਰਮਾ ਨੇ ਆਖ਼ਰੀ ਵੋਟ ਪਾਈ।

ਉਧਰ, ਮੇਅਰ ਦੀ ਚੋਣ ਲਈ ਵੋਟਿੰਗ ਖ਼ਤਮ ਹਈ ਤਾਂ ਬੈਲੇਟ ਬਾਕਸ ਖੁੱਲ੍ਹਣ ਤੋਂ ਪਹਿਲਾਂ ਹੀ ਸਦਨ ‘ਚ ਭਾਰੀ ਹੰਗਾਮਾ ਹੋ ਗਿਆ। ਆਪ ਤੇ ਕਾਂਗਰਸੀ ਕੌਂਸਲਰ ਕਹਿ ਰਹੇ ਹਨ ਕਿ ਏਜੰਟ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇ। ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਕਹਿ ਰਹੇ ਹਨ ਕਿ ਪੂਰੇ ਹਾਊਸ ਦੇ ਸਾਹਮਣੇ ਡੱਬਾ ਖੋਲ੍ਹਿਆ ਜਾਵੇਗਾ। ਆਪ ਵੱਲੋਂ ਪ੍ਰੀਜ਼ਾਈਡਿੰਗ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਆਪ ਤੇ ਕਾਂਗਰਸ ਨੇ ਗਿਣਤੀ ਦੌਰਾਨ ਗੜਬੜੀ ਦਾ ਸ਼ੱਕ ਜਤਾਇਆ ਹੈ।

error: Content is protected !!